Connect with us

ਪੰਜਾਬੀ

 ਮਾਮਲਾ ਪਟਵਾਰ ਸਰਕਲ ਜੱਸੀਆਂ ‘ਚ ਜਾਅਲੀ ਇੰਤਕਾਲ, ਨਵੇਂ ਇੰਤਕਾਲ ਕੀਤੇ ਜਾਰੀ

Published

on

The case of fake transfer in Patwar Circle Jassian, new transfers issued

ਲੁਧਿਆਣਾ : ਪਟਵਾਰ ਸਰਕਲ ਜੱਸੀਆਂ ਤਹਿਸੀਲ ਲੁਧਿਆਣਾ (ਪੱਛਮੀ) ਵਿਖੇ ਬੀਤੇ ਸਮੇਂ ਵਿੱਚ ਤੱਤਕਾਲੀ ਪਟਵਾਰੀ ਵਲੋਂ ਜਾਅਲੀ ਇੰਤਕਾਲਾਂ ਦੀ ਸਮੱਸਿਆਵਾਂ ਤੋਂ ਪੀੜ੍ਹਤ ਲੋਕਾਂ ਦੀ ਸਾਰ ਲੈਂਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਨਵੇਂ ਇੰਤਕਾਲ ਜਾਰੀ ਕਰਵਾਏ ਗਏ। ਪਟਵਾਰਖਾਨਿਆਂ ‘ਚ ਪੀੜ੍ਹਤ ਲੋਕਾਂ ਵਲੋਂ ਵਿਧਾਇਕ ਬੱਗਾ ਦਾ ਧੰਨਵਾਦ ਵੀ ਕੀਤਾ ਗਿਆ ।

ਵਿਧਾਇਕ ਬੱਗਾ ਵਲੋਂ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜਾਰੀ ਹੁਕਮਾਂ ਬਾਰੇ ਚਾਨਣਾ ਪਾਇਆ ਗਿਆ ਜਿਸ ਵਿੱਚ ਪਹਿਲਾਂ ਲੱਗੇ ਪਟਵਾਰੀ ਹਰਕੀਰਤ ਸਿੰਘ ਵਲੋਂ ਕੀਤੇ ਜਾਅਲੀ ਇੰਤਕਾਲਾਂ ਦਾ ਨਿਪਟਾਰਾ ਕਰਦਿਆਂ ਨਵੇਂ ਇੰਤਕਾਲਾਂ ਨੂੰ ਦਰਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਵਿਧਾਇਕ ਬੱਗਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਪਹਿਲੇ ਗਲਤ ਢੰਗ ਨਾਲ ਹੋਏ ਜਾਅਲੀ ਇੰਤਕਾਲਾਂ ਨੂੰ ਨਵੇਂ ਸਿਰੇ ਚਾੜ੍ਹ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ।

ਵਿਧਾਇਕ ਬੱਗਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਪਟਵਾਰਖਾਨਿਆਂ ਵਿੱਚ ਆਮ ਜਨਤਾ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦਾ ਨਿਸਚੈ ਕੀਤਾ ਹੈ ਅਤੇ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਗੈਰ ਰਿਸ਼ਵਤ ਦਿੱਤਿਆਂ ਲੋਕਾਂ ਦੇ ਕੰਮ ਹੋਣਗੇ।

Facebook Comments

Trending