ਸਤਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ ‘ਚ ਵੱਡਾ ਨਾਮ ਸਥਾਪਤ ਕਰ ਚੁੱਕੀ ਹੈ। ਦੁਨੀਆ ਭਰ ਦੀਆਂ ਵੱਡੀਆਂ ਸਟੇਜਾਂ ‘ਤੇ ਸੱਤੀ ਦੀ ਸ਼ਾਇਰੀ ਅਤੇ ਗਹਿਰੇ ਲਫਜ਼ਾਂ ਦੀ ਗੂੰਜ ਪੈਂਦੀ ਹੈ। ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ, ਜਦੋਂ ਉਨ੍ਹਾਂ ਨੇ ਕੈਨੇਡਾ ਦੇ ਅਲਬਰਟਾ ’ਚ ਬੈਰਿਸਟਰ ਸਾਲਿਸਟਰ ਯਾਨੀਕਿ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ। ਬੀਤੇ ਦਿਨੀਂ ਐਲਬਰਟਾ ‘ਚ Oath Ceremony ਦੌਰਾਨ ਉਨ੍ਹਾਂ ਨੂੰ ਵਕੀਲ ਦੀ ਸਹੂੰ ਚੁਕਾਈ ਗਈ।
ਇਸੇ ਸਿਲਸਿਲੇ ‘ਚ ਸਤਿੰਦਰ ਸੱਤੀ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਸੱਤੀ ਨੇ ਕੁਝ ਤਸਵੀਰਾਂ ਅਤੇ ਵੀਡੀਓ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਦਿਲੋਂ ਧੰਨਵਾਦ ਸਾਰੀ ਦੁਨੀਆਂ ‘ਚ ਵਸਦੇ ਪੰਜਾਬੀਆਂ ਦਾ, ਮੀਡੀਆ ਦਾ, ਜਿਨ੍ਹਾਂ ਨੇ ਮੇਰੀ ਇਸ ਕਾਮਯਾਬੀ ਨੂੰ ਜਸ਼ਨ ਦੇ ਰੂਪ ‘ਚ ਮਨਾਇਆ। ਤੁਹਾਡਾ ਸਭ ਦਾ ਇਹ ਉਤਸ਼ਾਹ ਇਹ ਦੱਸਦਾ ਹੈ ਕੇ ਇਲਮ ਦਾ ਰੁਤਬਾ ਸਭ ਤੋਂ ਉਚਾ ਹੈ।
ਦੱਸ ਦਈਏ ਕਿ ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ ’ਚ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਸ ਨੇ ਵਕਾਲਤ (ਮਾਸਟਰਸ ਆਫ ਲਾਅ) ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਡੇਢ-ਪੌਣੇ ਸਾਲ ਸਮੇਂ ਦੌਰਾਨ ਜਦੋਂ ਬਾਕੀ ਲੋਕਾਂ ਵਾਂਗ ਉਹ ਵੀ ਕੈਨੇਡਾ ’ਚ ਸਟੱਕ ਹੋ ਗਈ ਸੀ ਤਾਂ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਉਸ ਨੇ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ।
ਇਸ ਦੌਰਾਨ Barrister and Solicitor ਗੁਲਵਿਰਕ ਮੈਡਮ, ਜਿੰਨਾ ਨੇ ਸੱਤੀ ਨੂੰ ਪੜ੍ਹਾਇਆ ਉਨ੍ਹਾਂ ਨੇ ਦੱਸਿਆ ਕਿ ਸਤਿੰਦਰ ਸੱਤੀ ਬਹੁਤ ਹੀ ਮਿਹਨਤੀ ਕੁੜੀ ਹੈ। Bariester solicitor ਬਣਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਸਤਿੰਦਰ ਸੱਤੀ ਮੁਤਾਬਕ, ਜਸਵੰਤ ਮਾਂਗਟ ਹੀ ਸਨ, ਜਿਨ੍ਹਾਂ ਨੇ ਮੈਨੂੰ ਕੋਰੋਨਾ ਦੌਰਾਨ ਲਾਅ ਕਰਨ ਦੀ ਪ੍ਰੇਰਨਾ ਦਿੱਤੀ।
ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਕਿਸੇ ਕਲਾਕਾਰ ਨੇ ਇੰਨੇ ਲੰਬੇ ਪ੍ਰੋਫੈਸ਼ਨਲ ਕਲਾਕਾਰ ਦੇ ਕਰੀਅਰ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੋਵੇ। ਇਹ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਉਥੇ ਹੀ ਸਾਰਿਆਂ ਲਈ ਪ੍ਰੇਰਨਾਦਾਇਕ ਵੀ ਹੈ। ਸਤਿੰਦਰ ਸੱਤੀ ਅੱਜਕਲ ਕੈਨੇਡਾ ‘ਚ ਹਨ, ਜਿੱਥੇ ਉਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ। ਦੱਸਣਾ ਬਣਦਾ ਹੈ ਕਿ ਅੱਜਕਲ ਸੱਤੀ ਵੱਲੋਂ ਮਾਈ ਐੱਫ. ਐੱਮ. ਨਾਲ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ।