ਲੁਧਿਆਣਾ : ਰਾਜੀਵ ਅਰੋੜਾ ਓਪੀਡੀ ਟਰੱਸਟ ਵੱਲੋਂ ਚਲਾਏ ਜਾ ਰਹੇ ਓਪੀਡੀ ਕਲੀਨਿਕ ਦਾ ਇੱਥੇ ਹੈਬੋਵਾਲ ਕਲਾਂ ਦੀ ਇੰਦਰਪ੍ਰਸਥ ਕਲੋਨੀ ਵਿਖੇ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਅਰੋੜਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਲੀਨਿਕ ਦੇ ਪ੍ਰਮੋਟਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਤਰ ਵਿੱਚ ਅਜਿਹੀਆਂ ਮੈਡੀਕਲ ਸੰਸਥਾਵਾਂ ਦੀ ਸਖ਼ਤ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਖੋਲ੍ਹਿਆ ਗਿਆ ਕਲੀਨਿਕ ਸਥਾਨਕ ਵਾਸੀਆਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰੇਗਾ।
ਇਸ ਮੌਕੇ ਰਾਜੀਵ ਅਰੋੜਾ ਓਪੀਡੀ ਟਰੱਸਟ ਦੇ ਪ੍ਰਿੰਸੀਪਲ ਟਰੱਸਟੀ ਰਾਜੀਵ ਅਰੋੜਾ ਨੇ ਦੱਸਿਆ ਕਿ ਨਵੇਂ ਖੋਲ੍ਹੇ ਗਏ ਕਲੀਨਿਕ ਵਿੱਚ ਏਐਸਜੀ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦੀ ਓਪੀਡੀ, ਤਰੁਸਰੀ ਫਿਜ਼ੀਓਥੈਰੇਪੀ ਸੈਂਟਰ ਅਤੇ ਮੈਡੀਸਨ ਓਪੀਡੀ ਦੇ ਸਹਿਯੋਗ ਨਾਲ ਫਿਜ਼ੀਓਥੈਰੇਪੀ ਓਪੀਡੀ ਦੀ ਸਹੂਲਤ ਹੈ। ਕਲੀਨਿਕ ਵਿੱਚ ਪੰਜ ਡਾਕਟਰਾਂ ਅਤੇ 15 ਹੋਰ ਸਟਾਫ ਮੈਂਬਰਾਂ ਦੀ ਇੱਕ ਟੀਮ ਹੈ, ਜਿਸਦਾ ਉਦੇਸ਼ ਵਾਜਬ ਦਰਾਂ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।