Connect with us

ਖੇਤੀਬਾੜੀ

 ਗਰਮ ਰੁੱਤ ਦੇ ਸਬਜ਼ੀ ਬੀਜ਼ਾਂ ਦੀਆਂ ਮਿੰਨੀ ਕਿੱਟਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਆਗਾਜ਼

Published

on

Mini kits of warm season vegetable seeds launched by Deputy Commissioner

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਲਈ ਗਰਮ ਰੁੱਤ ਦੇ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਕਿਸਾਨਾਂ ਵਿੱਚ ਪਹੁੰਚਾਉਣ ਤੋਂ ਪਹਿਲਾਂ ਸ਼ੁਰੂਆਤੀ ਆਗਾਜ਼ ਕੀਤਾ ਗਿਆ।

ਇਹ ਸਬਜੀ ਬੀਜ ਦੀ ਇੱਕ ਮਿੰਨੀ ਕਿੱਟ ਲਗਭੱਗ 4 ਮਰਲੇ ਲਈ ਕਾਫੀ ਹੈ। ਜਿਸ ਨਾਲ ਪਰਿਵਾਰ ਦੇ 6 ਮਹੀਨਿਆਂ ਦੀ ਸਬਜੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਜੋਕੇ ਸਮੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਜਿਸ ਵਿੱਚ 300 ਗ੍ਰਾਮ ਸਬਜੀਆਂ ਦਾ ਹੋਣਾ ਬਹੁਤ ਜਰੂਰੀ ਹੈ।

ਇਸ ਸਬਜੀ ਬੀਜ ਦੀ ਕਿੱਟ ਦਾ ਸਰਕਾਰੀ ਰੇਟ 80/-ਰੁਪਏ ਪ੍ਰਤੀ ਕਿੱਟ ਰਖਿਆ ਗਿਆ ਹੈ। ਇਹ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਤੰਦਰੁਸਤ ਪੰਜਾਬ ਮਿਸ਼ਨ ਸਕੀਮ ਤਹਿਤ ਅਤੇ ਨਿਊਟ੍ਰੀਸ਼ਨ ਸਕੀਮ ਅਧੀਨ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਨੂੰ ਮਹੁੱਈਆ ਕਰਵਾਈਆਂ ਜਾਣਗੀਆਂ । ਇਸ ਨਾਲ ਜਿੱਥੇ ਘਰੇਲੂ ਸਬਜੀ ਦੀ ਖਪਤ ਪੂਰੀ ਹੋਵੇਗੀ ਉੱਥੇ ਬਿਨ੍ਹਾਂ ਜਹਿਰਾਂ ਅਤੇ ਸਪਰੇਆਂ ਤੋਂ ਸਬਜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।

ਡਾ: ਨਰਿੰਦਰ ਪਾਲ ਕਲਸੀ, ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ ਜਲਦ ਹੀ  ਇਹ ਮਿੰਨੀ ਕਿੱਟਾਂ ਭੇਜੀਆਂ ਜਾਣਗੀਆਂ। ਲੋੜਵੰਦ ਬਾਗਬਾਨੀ ਵਿਭਾਗ ਨਾਲ ਸਪੰਰਕ ਕਰਕੇ ਇਹ ਕਿੱਟਾਂ ਬਹੁਤ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਾ. ਨਰਿੰਦਰ ਪਾਲ ਕਲਸੀ ਡਿਪਟੀ ਡਾਇਰੈਕਟਰ, ਡਾ. ਗੁਰਜੀਤ ਸਿੰਘ ਬੱਲ ਸਹਾਇਕ ਡਾਇਰੈਕਟਰ, ਡਾ. ਗੁਰਪ੍ਰੀਤ ਕੌਰ ਅਤੇ ਸ੍ਰੀ ਮਨਿੰਦਰ ਸਿੰਘ ਹਾਜ਼ਰ ਸਨ।

Facebook Comments

Trending