Connect with us

ਪੰਜਾਬੀ

GHK ਕਾਲਜ ਦੇ ਵਿਦਿਆਰਥੀਆਂ ਵਲੋਂ ਲਗਾਇਆ ਫਰੀ ਮੈਡੀਕਲ ਚੈੱਕਅੱਪ ਕੈੰਪ

Published

on

Free medical checkup camp organized by GHK college students

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਲੁਧਿਆਣਾ ਦੇ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਫਰੀ ਮੈਡੀਕਲ ਚੈੱਕਅੱਪ ਕੈੰਪ ਲਗਾਇਆ ਗਿਆ। ਇਸ ਕੈਂਪ ਵਿਚ ਈਸੀਜੀ, ਬਲੱਡ ਪ੍ਰੈਸ਼ਰ, ਹੀਮੋਗਲੋਬਿਨ, ਭਾਰ, ਲੰਬਾਈ ਆਦਿ ਦੇ ਟੈਸਟ ਕੀਤੇ ਗਏ ਅਤੇ ਮਰੀਜਾਂ ਨੂੰ ਢੁੱਕਵੀ ਜਾਣਕਾਰੀ ਤੇ ਸਲਾਹ ਦਿੱਤੀ ਗਈ।

ਇਸ ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਤੇ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ ਸਤਵਿੰਦਰ ਕੌਰ ਨੇਕੀਤਾ। ਉਦਘਾਟਨੀ ਸ਼ਬਦ ਬੋਲਦਿਆਂ ਡਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਲਜ ਗਵਰਨਿੰਗ ਕੌਂਸਲ ਦੀ ਇਹ ਪੁਰਜ਼ੋਰ ਇੱਛਾ ਹੈ ਕਿ ਇਸ ਕਾਲਜ ਵਲੋਂ ਮੁਹੱਈਆ ਕਰਵਾਈ ਜਾਣ ਵਾਲੀ ਸਿੱਖਿਆ ਨੂੰ ਵਿਹਾਰਕਤਾ ਵੀ ਪ੍ਰਦਾਨ ਕੀਤੀ ਜਾਵੇ। ਇਸੇ ਦਾ ਨਤੀਜਾ ਹੈ ਕਿ ਕਾਲਜ ਦੇ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਵਲੋਂ ਇਹ ਕੈਂਪ ਲਗਾਇਆ ਜਾ ਰਿਹਾ ਹੈ।

ਵਿਭਾਗ ਮੁਖੀ ਪ੍ਰੋH ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੈਂਪ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਵਿਭਾਗੀ ਅਮਲੇ ਅਤੇ ਚੋਪੜਾ ਕਲੀਨਕ, ਸੁਧਾਰ ਦੇ ਮਾਹਿਰਾਂ ਦੀ ਦੇਖ^ਰੇਖ ਵਿਚ ਆਏ ਹੋਏ ਮਰੀਜਾਂ ਦੇ ਟੈਸਟ ਕੀਤੇ। ਇਸ ਕੈਂਪ ਵਿਚ ਸੌ ਦੇ ਕਰੀਬ ਮਰੀਜਾਂ ਨੇ ਆਪਣੇ ਵੱਖੋ ਵੱਖਰੇ ਟੈਸਟ ਕਰਵਾਏ। ਕਾਲਜ ਵਲੋਂ ਚੋਪੜਾ ਕਲੀਨਕ ਦਾ ਧੰਨਵਾਦ ਕਰਦਿਆਂ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending