ਲੁਧਿਆਣਾ : ਪੀ.ਬੀ. ਅਤੇ ਐਚ.ਆਰ. ਗੱਡੀਆਂ ਬਾਰੇ ਵਿਚਾਰ ਚਰਚਾ ਕਰਨ ਲਈ ਟਰਾਂਸਪੋਰਟ ਯੂਨੀਅਨ ਤੇ ਟਰੱਕ ਯੂਨੀਅਨ ਟਿੱਬਾ ਰੋਡ ਦੀ ਮੀਟਿੰਗ ਟਿੱਬਾ ਥਾਣੇ ਵਿਚ ਹੋਈ, ਜਿਸ ਵਿਚ ਥਾਣਾ ਮੁਖੀ ਦੀ ਹਾਜ਼ਰੀ ਵਿਚ ਆਪਸੀ ਸਹਿਮਤੀ ਨਾਲ ਕਈ ਸ਼ਰਤਾ ‘ਤੇ ਫ਼ੈਸਲਾ ਕੀਤਾ ਗਿਆ | ਜੇਕਰ ਗੱਡੀ ਪਾਰਟੀ ਟਰਾਂਸਪੋਰਟਰਾਂ ਦੇ ਬਿਨ੍ਹ ਾਂ ਲਗਾਉਣਗੇ, ਤਾਂ ਉਸ ਪਾਰਟੀ ਨੂੰ 5100 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
ਗੱਡੀ ਦੀ ਮੰਗ ਕਰਨ ‘ਤੇ ਜੇਕਰ ਕੋਈ ਟਰਾਂਸਪੋਰਟਰ ਗੱਡੀ ਨਹੀਂ ਦਿੰਦਾ, ਤਾਂ ਪਾਰਟੀ ਜਿੱਥੇ ਮਰਜੀ ਗੱਡੀ ਲਗਵਾ ਸਕਦੀ ਹੈ, ਡਾਲਾ ਮਜ਼ਦੂਰੀ ਪੁਰਾਣੇ ਢੰਗ ਨਾਲ ਹੀ ਚੱਲੇਗੀ, ਗੱਡੀ ਦੀ ਮਜ਼ਦੂਰੀ ਪਾਰਟੀ ਆਪ ਭਰੇਗੀ, ਅੱਜ ਤੋਂ ਬਾਅਦ ਐਚ.ਆਰ. 67 ਗੱਡੀ ਨਹੀਂ ਲੱਗੇਗੀ, ਗੱਡੀ ਦਾ ਕਿਰਾਇਆ ਪਹਿਲਾਂ ਵਾਂਗ ਗੱਡੀਆਂ ਦੀ ਉਚਾਈ ਦੇ ਮੁਤਾਬਕ ਲੱਗੇਗਾ।
ਇਹ ਫ਼ੈਸਲਾ ਸਿਰਫ਼ 17 ਮਾਰਚ 2023 ਤੱਕ ਹੈ, ਉਸ ਤੋਂ ਬਾਅਦ ਆਪਸੀ ਫ਼ੈਸਲਾ ਕੀਤਾ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਧਰੋੜ ਪ੍ਰਧਾਨ ਏ.ਟੀ.ਯੂ., ਸੁਰਜੀਤ ਸਿੰਘ, ਜਸਦੀਪ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਪੱਪੂ, ਮੁਹੰਮਦ ਇਨਾਮ ਪ੍ਰਧਾਨ, ਰਾਮ ਸ਼ੰਦਰ, ਲਵਦੀਪ ਸਿੰਘ ਧਰੋੜ, ਹਰਜਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ |