ਲੁਧਿਆਣਾ : ਆਰੀਆ ਕਾਲਜ, ਲੁਧਿਆਣਾ ਦੇ ਸੰਸਕ੍ਰਿਤ ਅਤੇ ਹਿੰਦੀ ਵਿਭਾਗ ਵੱਲੋਂ ‘ਭਗਤੀ ਸਾਹਿਤ ਅਤੇ ਲੋਕ ਚੇਤਨਾ’ ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰੋਫੈਸਰਾਂ ਅਤੇ ਖੋਜ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ। ਇਸ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਡਾ: ਤ੍ਰਿਲੋਚਨ ਸ਼ਰਮਾ ਸਾਬਕਾ ਪ੍ਰਿੰਸੀਪਲ ਸ਼੍ਰੀ ਸਰਸਵਤੀ ਸੰਸਕ੍ਰਿਤ ਕਾਲਜ, ਖੰਨਾ ਨੇ ਨਿਭਾਈ।ਇਸ ਸੈਮੀਨਾਰ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।
ਡਾ. ਤਰਲੋਚਨ ਸ਼ਰਮਾ ਨੇ ਕਿਹਾ ਕਿ ਭਗਤੀ ਕਾਲ ਦੇ ਸਾਹਿਤ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਅਤੇ ਉਸ ਸਾਹਿਤ ਵਿੱਚ ਲੋਕ ਚੇਤਨਾ ਦੇ ਵਿਸ਼ੇ ’ਤੇ ਖੋਜ ਅਤੇ ਵਿਚਾਰ-ਵਟਾਂਦਰਾ ਯਕੀਨੀ ਤੌਰ ’ਤੇ ਅਹਿਮ ਕਾਰਜ ਹੈ। ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵੀ ਸੰਸਕ੍ਰਿਤ ਅਤੇ ਹਿੰਦੀ ਵਿਭਾਗ ਦੇ ਇਸ ਸ਼ਲਾਘਾਯੋਗ ਕਦਮ ਦੀ ਸ਼ਲਾਘਾ ਕੀਤੀ।