Connect with us

ਪੰਜਾਬੀ

ਪੁਸਤਕ ‘ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ’ ਦੀ ਘੁੰਡ ਚੁਕਾਈ

Published

on

The book 'Commercial Planning of Agricultural Products' was published

ਲੁਧਿਆਣਾ : ਅੱਜ ਦਾ ਕਿਸਾਨ ਅਪਣੀ ਮਿਹਨਤ, ਬਹੁਪੱਖੀ ਉਪਰਾਲਿਆਂ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਖੇਤੀ ਉਤਪਾਦਨ ਵਿੱਚ ਤਾਂ ਮਾਹਿਰ ਹੈ ਪਰੰਤੂ ਖੇਤੀ ਜਿਣਸਾਂ ਤੋਂ ਉੱਚਿਤ ਮੁੱਲ ਲੈਣ ਅਤੇ ਮੁਨਾਫੇ ਦੀ ਸਮੱਰਥਾ ਨੂੰ ਵਧਾਉਣ ਲਈ ਖੇਤੀ ਵਪਾਰ ਪ੍ਰਬੰਧਨ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਖੇਤੀ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਡਾ. ਮਨਮੀਤ ਮਾਨਵ, ਸਹਾਇਕ ਮੰਡੀਕਰਨ ਅਫਸਰ ਲੁਧਿਆਣਾ ਵੱਲੋ ਲਿਖੀ ਪੁਸਤਕ ‘ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ’ ਨੂੰ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵੱਲੋ ਘੁੰਡ ਚੁਕਾਈ ਕੀਤੀ ਗਈ।

ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ ਨੇ ਪੁਸਤਕ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੰਡੀਕਰਨ ਵਿਸ਼ੇ ਤੇ ਮਾਤ-ਭਾਸ਼ਾ ਵਿੱਚ ਪਹਿਲੀ ਕਿਤਾਬ ਹੈ ਅਤੇ ਇਹ ਕਿਤਾਬ ਮੰਡੀਕਰਨ ਦੇ ਵੱਖ-ਵੱਖ ਪਹਿਲੂਆਂ ਨਾਲ ਜੂਝ ਰਹੇ ਕਿਸਾਨਾਂ ਲਈ ਰਾਹ ਦਸੇਰਾ ਬਣੇਗੀ। ਇਸ ਪੁਸਤਕ ਰਾਹੀਂ ਉੱਦਮੀਕਰਨ ਹਿੱਤ ਸਮੁੱਚੀ ਤਕਨੀਕੀ ਜਾਣਕਾਰੀ, ਸੇਵਾਵਾਂ ਅਤੇ ਸ੍ਰੋਤਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ, ਜੋ ਕਿਸਾਨਾਂ ਨੂੰ ਮੰਡੀਕਰਨ ਸਬੰਧੀ ਹਰ ਨੁਕਤਾ ਹਾਸਿਲ ਕਰਾਉਂਦੀ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ ਅਮਨਜੀਤ ਸਿੰਘ ਨੇ ਵੀ ਪੁਸਤਕ ‘ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ’ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਖੇਤੀ ਜਿਣਸਾਂ ਤੋਂ ਪੂਰਾ ਮੁੱਲ ਪਾਉਣ ਲਈ ਅਹਿਮ ਵਪਾਰਕ ਪੱਖਾਂ ਅਤੇ ਮੰਡੀਕਰਨ ਸਾਧਨਾਂ ਦੀ ਭਰਪੂਰ ਜਾਣਕਾਰੀ ਸੰਚਾਰਿਤ ਕਰਦੀ ਇਹ ਪੁਸਤਕ ਕਿਸਾਨਾਂ ਦੇ ਹਿੱਤ ਵਿੱਚ ਇੱਕ ਸ਼ਾਨਦਾਰ ਉਪਰਾਲਾ ਹੈ।

Facebook Comments

Trending