Connect with us

ਪੰਜਾਬੀ

ਲੁਧਿਆਣਾ ‘ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਬਦਬੂਦਾਰ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ

Published

on

Due to piles of dirt in Ludhiana, people are forced to live in a smelly environment

ਲੁਧਿਆਣਾ : ਸ਼ਹਿਰ ਦੇ ਅਨੇਕਾਂ ਇਲਾਕਿਆਂ ‘ਚ ਫੈਲੀ ਗੰਦਗੀ ਅਤੇ ਸਾਫ ਸਫਾਈ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਨ ਆਸ ਪਾਸ ਦੇ ਲੋਕ ਬਦਬੂਦਾਰ ਮਾਹੌਲ ਵਿਚ ਰਹਿਣ ਲਈ ਮਜਬੂਰ ਹਨ | ਅਜਿਹਾ ਹੀ ਕੁਝ ਮਾਡਲ ਟਾਊਨ ਨੇੜੇ ਸਥਿਤ ਫਲਾਈਓਵਰ ਦੇ ਆਸ ਪਾਸ ਹੋ ਰਿਹਾ ਹੈ | ਨਗਰ ਨਿਗਮ ਵਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ ਸਵੱਛ ਰੱਖਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਨੇਕਾਂ ਥਾਵਾਂ ‘ਤੇ ਫੈਲੀ ਗੰਦਗੀ ਨਿਗਮ ਦੇ ਦਾਅਵਿਆਂ ਦੀ ਹਵਾ ਕੱਢ ਰਹੀ ਹੈ |

ਬੱਸ ਅੱਡੇ ਨੇੜੇ ਬਣੇ ਫਲਾਈਓਵਰ ਹੇਠਾਂ ਸੜਕਾਂ ਨੇੜੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ ਅਤੇ ਉਹ ਬਦਬੂਦਾਰ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ ਹਨ ਅਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਅਨੇਕਾਂ ਇਲਾਕਿਆਂ ਵਿਚ ਸਫ਼ਾਈ ਦੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ |

ਭਾਵੇਂ ਕਿ ਨਗਰ ਨਿਗਮ ਵਲੋਂ ਸ਼ਹਿਰ ਦੀ ਸਫ਼ਾਈ ਲਈ ਮੁਹਿੰਮ ਵੀ ਚਲਾਈ ਜਾਂਦੀ ਹੈ ਪਰ ਇਸ ਦਾ ਕੋਈ ਜਿਆਦਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ | ਮਾਡਲ ਟਾਊਨ ਬੱਸ ਅੱਡੇ ਨੇੜੇ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ਨੇੜੇ ਸੜਕਾਂ ਉਪਰ ਗੰਦਗੀ ਫੈਲੀ ਹੋਈ ਨਜ਼ਰ ਆ ਰਹੀ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਫ਼-ਸਫ਼ਾਈ ਦੇ ਪ੍ਰਬੰਧ ਕੀਤੇ ਜਾਣ |

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੂੜੇ ਦੀ ਸਾਂਭ ਸੰਭਾਲ ਲਈ ਨਗਰ ਨਿਗਮ ਵਲੋਂ ਉਥੇ ਸਟੈਟਿਕ ਕੰਪੈਕਟਰ ਦੀ ਉਸਾਰੀ ਤਾਂ ਕਰ ਦਿੱਤੀ ਗਈ ਪਰ ਅਜੇ ਤੱਕ ਮਸ਼ੀਨਰੀ ਨਾ ਲੱਗਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸਫ਼ਾਈ ਦੇ ਹਾਲਾਤ ਬੇਹਤਰ ਕੀਤੇ ਜਾਣ ਅਤੇ ਸੜਕਾਂ ਤੋਂ ਗੰਦਗੀ ਹਟਾਈ ਜਾਵੇ ਅਤੇ ਇਥੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ

Facebook Comments

Trending