Connect with us

ਖੇਡਾਂ

ਸਰਕਾਰੀ ਕਾਲਜ ਲੜਕੀਆਂ ਵਿਖੇ 80ਵਾਂ ਸਲਾਨਾ ਖੇਡ ਸਮਾਰੋਹ ਸੰਪੰਨ

Published

on

80th Annual Sports Festival at Govt College Girls Concluded

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ 80ਵਾਂ ਸਲਾਨਾ ਖੇਡ ਸਮਾਰੋਹ ਮਨਾਇਆ ਗਿਆ। ਸਮਾਰੋਹ ਦੇ ਦੁਜੇ ਦਿਨ ਦੀ ਸ਼ੁਰਆਤ 400 ਮੀਟਰ ਰੇਸ ਨਾਲ ਕੀਤੀ ਗਈ। ਇਸ ਤੋਂ ਇਲਾਵਾ ਤਿੰਨ ਟੰਗੀ ਰੇਸ,200 ਮੀਟਰ ਰੇਸ,ਜੇਵਲਨ ਥਰੋ, ਸਪੈਸ਼ਲ ਵਿਦਿਆਰਥੀਆਂ ਦੀ ਦੌੜ, ਮਾਰਸ਼ਲ ਆਰਟ ਸੋਅ, ਮੁੱਖ ਮਹਿਮਾਨਾਂ ਦੀ ਦੌੜ ਦਾ ਆਯੋਜਨ ਕੀਤਾ ਗਿਆ।

ਸਮਾਗਮ ਦੇ ਅੱਜ ਦੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਐਮ ਐਲ.ਏ ਲੁਧਿਆਣਾ ਪੱਛਮੀ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਤੇ ਸੀਨੀਅਰ ਸਟਾਫ਼ ਕੋਂਸਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਨੂੰ ਐਨ ਸੀ ਸੀ, ਐਨ ਐਸ ਐਸ, ਬੀ ਏ ਭਾਗ ਪਹਿਲਾ , ਦੁਜਾ ਅਤੇ ਤੀਜਾ ਦੀਆਂ ਵਿਦਿਆਰਥਣਾਂ ਵੱਲੋਂ ਸਲਾਮੀ ਦਿੱਤੀ ਗਈ ।

ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਸ੍ਰੀ ਗੁਰਪ੍ਰੀਤ ਗੋਗੀ ਜੀ ਦੀ ਸ਼ਖਸੀਅਤ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਝੇਂ ਕੀਤੇ। ਮੁੱਖ ਮਹਿਮਾਨ ਨੇ ਵਿਦਿਆਰਥਣਾ ਨੂੰ ਸ਼ਵੈਵਿਸਵਾਸ਼ੀ ਅਤੇ ਆਤਮ ਨਿਰਭਰ ਬਣਨ ਲਈ ਵਿਦਿਆਰਥੀਆਂ ਨੂੰ ਸਿਰਕੱਢ ਨਾਮਵਰ ਸ਼ਖ਼ਸੀਅਤਾਂ ਦੀ ਉਦਾਹਰਣਾਂ ਦੇ ਕੇ ਨਿਰੋਗ ਰਹਿ ਕੇ ਖੇਡਾਂ ਵਿੱਚ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ।

ੳਹਨਾਂ ਨੇ ਆਪਣੇ ਵੱਲੋਂ ਵੀ ਖੇਡਾਂ ਦੇ ਸਬੰਧ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਖੇਡਾਂ ਦਾ ਮਿਆਰ ਅਤੇ ਖੇਡ ਸਹੂਲਤਾਂ ਵਿੱਚ ਲੋੜੀਂਦੀ ਮਦਦ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਨਸ਼ਿਆਂ ਦੀ ਬਜਾਏ ਉਨ੍ਹਾਂ ਨੇ ਖੇਡਾਂ ਨੂੰ ਹੋਰ ਵੀ ਪ੍ਰਫੂਲਿਤ ਕਰਨ ਲਈ ਤਵਜੋ ਦਿੱਤੀ, ਤਾਂ ਜੋ ਅਸੀਂ ਸਾਰੇ ਦੇਸ਼ ਦਾ ਬੇਹਤਰ ਭਵਿੱਖ ਸਜ਼ਾ ਸਕੀਏ।

ਇਸ ਖੇਡ ਮੇਲੇ ਵਿੱਚ ਵੱਖ-ਵੱਖ ਕਾਲਜਾਂ ਦੇ ਸਾਬਕਾ ਅਤੇ ਮੌਜੁਦਾ ਪਿੑੰਸੀਪਲ ਸਾਹਿਬਾਨਾ ਅਤੇ ਪਰਾਧਿਆਪਕ ਸਾਹਿਬਾਨ ਨੇ ਇਸ ਸਮਾਗਮ ਦੀ ਥੋੜਾ ਵਧਾਈ। ਸਮਾਗਮ ਦੇ ਅੰਤ ਤੇ ਜੇਤੂ¨ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ ਤੇ ਸਮਾਗਮ ਦੌਰਾਨ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਰਾਸ਼ਟਰੀ ਗਾਨ ਨਾਲ ਸਮਾਗਮ ਦਾ ਅੰਤ ਹੋਇਆ।

Facebook Comments

Trending