Connect with us

ਪੰਜਾਬੀ

ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਲਈ ਸ਼ੁਰੂ ਹੋਵੇਗੀ ‘ਭਾਰਤ ਗੌਰਵ ਟੂਰਿਸਟ ਟਰੇਨ’

Published

on

'Bharat Gaurav Tourist Train' will start for the holy places of Sikhism

ਰੇਲਵੇ ਨੇ ਵਿਸਾਖੀ ਦੇ ਮੌਕੇ ’ਤੇ ਸਿੱਖ ਧਰਮ ਦੇ ਕਈ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਆਪਣੀ ‘ਭਾਰਤ ਗੌਰਵ ਟੂਰਿਸਟ ਟਰੇਨ’ ਗੁਰੂ ਕ੍ਰਿਪਾ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰਾਲਾ ਨੇ ਕਿਹਾ ਕਿ 10 ਰਾਤਾਂ ਅਤੇ 11 ਦਿਨਾਂ ਦੀ ਇਹ ਯਾਤਰਾ 5 ਅਪ੍ਰੈਲ ਨੂੰ ਲਖਨਊ ਤੋਂ ਸ਼ੁਰੂ ਹੋਵੇਗੀ ਅਤੇ 15 ਅਪ੍ਰੈਲ ਨੂੰ ਸਮਾਪਤ ਹੋਵੇਗੀ। ਸ਼ਰਧਾਲੂ ਪੰਜ ਪਵਿੱਤਰ ਤਖ਼ਤਾਂ ਸਮੇਤ ਸਿੱਖ ਧਰਮ ਦੇ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਗੇ।

ਇਸ ਯਾਤਰਾ ’ਚ ਆਨੰਦਪੁਰ ਸਾਹਿਬ ’ਚ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਅਤੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ’ਚ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ, ਸਰਹਿੰਦ ’ਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਬੰਠਿਡਾ ’ਚ ਸ੍ਰੀ ਦਮਦਮਾ ਸਾਹਿਬ, ਨਾਂਦੇੜ ’ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬੀਦਰ ’ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਅਤੇ ਪਟਨਾ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਯਾਤਰਾ ਸ਼ਾਮਲ ਹੋਵੇਗੀ।

Facebook Comments

Trending