ਲੁਧਿਆਣਾ : ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਲੁਧਿਆਣਾ ਦੇ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਕੱਪੜੇ ਦੇ ਥੈਲਿਆਂ ਦੀ ਇਕ ਪ੍ਰਦਰਸ਼ਨੀ ਤੇ ਵਿਕਰੀ ਦੀ ਸਥਾਪਨਾ ਕੀਤੀ | 15 ਵਿਦਿਆਰਥੀਆਂ ਨੇ ਵੱਖ-ਵੱਖ ਫੈਬਰਿਕ ਤੇ ਡਿਜ਼ਾਈਨ ਦੀ ਵਰਤੋਂ ਕਰਕੇ ਬੈਗ ਸਿਲਾਈ ਤੇ ਫੈਕਲਟੀ ਤੇ ਵਿਦਿਆਰਥੀਆਂ ਲਈ ਵਿਕਰੀ ਲਈ ਰੱਖੇ |
ਇਹ ਗਤੀਵਿਧੀ ਕਾਲਜ ਦੀ ‘ਅਰਨ ਵਿਦ ਯੂ ਲਰਨ’ ਸਕੀਮ ਦੇ ਹਿੱਸੇ ਵਜੋਂ ਡਾ: ਸਖਿਾ ਬਜਾਜ ਅਤੇ ਯੁਕਤੀ ਖੁਰਾਨਾ ਦੀ ਅਗਵਾਈ ਹੇਠ ਕਰਵਾਈ ਗਈ | ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਵਲੋਂ ਕੱਪੜੇ ਦੇ ਥੈਲਿਆਂ ਨੂੰ ਬਹੁਤ ਪਸੰਦ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |