ਲੁਧਿਆਣਾ : ਆਰੀਆ ਕਾਲਜ ਵਿਖੇ 75ਵੀਂ ਐਥਲੈਟਿਕ ਮੀਟ ਦਾ ਆਯੋਜਨ ਬਹੁਤ ਧੂਮਧਾਮ ਨਾਲ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖੇਡਾਂ ਜਿਵੇਂ-100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਅੜਿੱਕਾ ਦੌੜ, ਜੈਵਲਿਨ ਥਰੋਅ, ਸ਼ਾਟ ਪੁੱਟ, ਰੱਸਾਕਸ਼ੀ ਆਦਿ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਲਗਭਗ 700 ਵਿਦਿਆਰਥੀਆਂ ਨੇ ਆਪਣੀ ਸਰੀਰਕ ਤੰਦਰੁਸਤੀ ਵਿੱਚ ਵਾਧਾ ਕਰਦੇ ਹੋਏ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ।
ਇਸ ਦਿਨ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਫੈਂਸੀ ਡਰੈੱਸ ਸ਼ੋਅ ਅਤੇ ਕਰਾਟੇ ਦਾ ਪ੍ਰਦਰਸ਼ਨ ਸੀ। ਸਿਰਹਾਣੇ ਦੀ ਲੜਾਈ ਨੇ ਪ੍ਰੋਗਰਾਮ ਦੇ ਮਨੋਰੰਜਨ ਵਿਚ ਹੋਰ ਵਾਧਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਗੁਰਪ੍ਰੀਤ ਗੋਗੀ ਸਨ । ACMC, ਸਕੱਤਰ, ਡਾ ਐਸ.ਐਮ.ਸ਼ਰਮਾ* ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਡਾ. ਸੁਕਸ਼ਮ ਆਹਲੂਵਾਲੀਆ*, ਪ੍ਰਿੰਸੀਪਲ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਗੁਰਿੰਦਰਜੀਤ ਸਿੰਘ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ ਅਤੇ ਲੜਕੀਆਂ ਵਿੱਚੋਂ ਜਾਨਵੀ ਵਿਸ਼ਿਸ਼ਟ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ।