Connect with us

ਪੰਜਾਬੀ

ਡੈਂਟਲ ਪੰਦ੍ਹਰਵਾੜੇ ਤਹਿਤ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਸ਼ੁਰੂ

Published

on

Treatment of dental diseases started under the dental fortnight

ਲੁਧਿਆਣਾ : ਸਿਹਤ ਵਿਭਾਗ ਵਲੋਂ ਸੂਬੇ ‘ਚ 35ਵਾਂ ਡੈਂਟਲ ਪੰਦਰਵਾੜਾ 2 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸੇ ਪੰਦਰਵਾੜੇ ਤਹਿਤ ਜ਼ਿਲ੍ਹਾ ਪੱਧਰ ‘ਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਵਿਸ਼ੇਸ਼ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ | ਡੈਂਟਲ ਪੰਦਰਵਾੜੇ ਦੀ ਸ਼ੁਰੂਆਤ ਕਰਨ ਵੇਲੇ ਸਿਵਲ ਸਰਜਨ ਡਾ: ਹਿਤਿੰਦਰ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਹਰਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ: ਅਮਰਜੀਤ ਕੌਰ ਤੇ ਕਾਰਜਕਾਰੀ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਅਰੁਣਦੀਪ ਕੌਰ ਮੌਜੂਦ ਸਨ |

ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋੜਵੰਦ ਲੋਕਾਂ ਦੇ ਬਣਾਉਟੀ ਦੰਦਾਂ ਦੇ ਸੈਟ ਮੁਫ਼ਤ ਲਗਾਏ ਜਾਣਗੇ ਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ਼ ਵੀ ਬਿਲਕੁਲ ਮੁਫ਼ਤ ਕੀਤਾ ਜਾਵੇਗਾ | ਇਸ ਪੰਦਰਵਾੜੇ ਹੇਠ ਸਕੂਲੀ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਸਬੰਧੀ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਕੁਰਲਾ ਜਾਂ ਬਰੱਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ, ਖਾਸ ਤੌਰ ‘ਤੇ ਰਾਤ ਨੂੰ ਸੌਣ ਵੇਲੇ ਹਰ ਵਿਅਕਤੀ ਨੂੰ ਬਰੱਸ਼ ਕਰਕੇ ਸੌਣਾ ਚਾਹੀਦਾ ਹੈ |

ਕਾਰਜਕਾਰੀ ਜਿਲਾ ਡੈਂਟਲ ਹੈਲਥ ਅਫਸਰ ਡਾ. ਅਰੁਣਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਦੰਦਾਂ ਵਿਚ ਦਰਦ, ਜੁਬਾੜੇ ‘ਚ ਸੋਜਿਸ਼ ਜਾਂ ਕੋਈ ਹੋਰ ਸਮੱਸਿਆ ਨਜ਼ਰ ਆਉਂਦੀ ਹੈ, ਠੰਢਾ, ਤੱਤਾ ਲੱਗਦਾ ਹੈ, ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਤੁਰੰਤ ਆਪਣੇ ਦੰਦਾਂ ਦੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ 150 ਵਿਅਕਤੀਆਂ ਦੇ ਬਣਾਉਟੀ ਦੰਦਾਂ ਦੇ ਡੈਂਚਰ ਲਗਾਏ ਜਾਣਗੇ |

Facebook Comments

Trending