Connect with us

ਪੰਜਾਬੀ

ਐਸ ਸੀ ਡੀ ਕਾਲਜ ਨੇ NetAmbit ਦੀ ਵੈੱਬ ਟਿਊਸ਼ਨ ਸੇਵਾ ਬਾਰੇ ਕਰਵਾਇਆ ਸੈਮੀਨਾਰ

Published

on

SCD Government College conducted a seminar on NetAmbit's web based tutoring service

ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਦੇ ਪਲੇਸਮੈਂਟ ਅਤੇ ਕਰੀਅਰ ਕਾਉਂਸਲਿੰਗ ਸੈੱਲ ਨੇ NetAmbit ਦੀ ਵੈੱਬ ਅਧਾਰਿਤ ਟਿਊਸ਼ਨ ਸੇਵਾ ‘UNACADEMY’ ਨਾਲ ਸਹਿਯੋਗ ਕਰਕੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮਾਗਮ ਦੀ ਪ੍ਰਧਾਨਗੀ UNACADEMY ਦੇ ਮੁੱਖ ਬੁਲਾਰਿਆਂ- ਸ਼੍ਰੀ ਪ੍ਰਭਾਤ ਸਿੰਘ ਕੰਵਰ, ਵਾਈਸ ਪ੍ਰੈਜ਼ੀਡੈਂਟ (ਸੇਲਜ਼) ਅਤੇ ਸ਼੍ਰੀ ਆਕਾਸ਼, ਬਿਜ਼ਨਸ ਡਿਵੈਲਪਮੈਂਟ ਮੈਨੇਜਰ, ਅਨਅਕੈਡਮੀ ਨੇ ਕੀਤੀ।

ਸਮਾਗਮ ਵਿੱਚ ਮੈਨੇਜਮੈਂਟ, ਕਾਮਰਸ ਅਤੇ ਸਾਇੰਸ ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੁਲਾਰਿਆਂ ਨੇ ਹਾਜ਼ਰੀਨ ਨੂੰ GATE, CAT, ਬੈਂਕ ਦਾਖਲਾ ਪ੍ਰੀਖਿਆਵਾਂ, ਜੌਬ ਪਲੇਸਮੈਂਟ ਕੋਰਸਾਂ ਅਤੇ ਹੋਰ ਬਹੁਤ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਕੀਤਾ। UNACADEMY ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇੱਕ ਘੰਟੇ ਦੀ ਕਾਉਂਸਲਿੰਗ ਸੈਸ਼ਨ ਸੇਵਾਵਾਂ ਜ਼ੀਰੋ ਲਾਗਤ ਵਿੱਚ ਉਪਲਬਧ ਕਰਵਾਈਆਂ ਹਨ।

Facebook Comments

Trending