Connect with us

ਅਪਰਾਧ

ਘੋੜਾ ਖਰੀਦਣ ਦੇ ਨਾਂ ‘ਤੇ ਡੇਅਰੀ ਕਾਰੋਬਾਰੀ ਤੋਂ 22 ਲੱਖ ਦੀ ਠੱਗੀ

Published

on

22 lakh fraud from a dairy businessman in the name of buying a horse

ਲੁਧਿਆਣਾ : ਸ਼ਾਤਿਰ ਠੱਗ ਗਿਰੋਹ ਨੇ ਜਬਰਦਸਤ ਸਾਜਿਸ਼ ਘੜ ਕੇ ਡੇਅਰੀ ਕਾਰੋਬਾਰੀ ਨਾਲ ਬੇਸ਼ਕੀਮਤੀ ਖਿਆਲੀ (ਮਨ ਘੜਤ) ਘੋੜੇ ਦਾ ਸੌਦਾ 91 ਲੱਖ ਵਿੱਚ ਕਰ ਦਿੱਤਾ। ਠੱਗਾਂ ਨੇ ਪੇਸ਼ਗੀ ਦੇ ਤੌਰ ਤੇ ਕਾਰੋਬਾਰੀ ਕੋਲੋਂ 22 ਲੱਖ ਰੁਪਏ ਦੀ ਰਕਮ ਵੀ ਹਾਸਲ ਕਰ ਲਈ, ਇਸ ਤੋਂ ਪਹਿਲਾਂ ਕਿ ਕਾਰੋਬਾਰੀ ਠੱਗਾਂ ਨੂੰ ਹੋਰ ਪੈਸੇ ਦਿੰਦਾ ਉਸ ਨੂੰ ਮੁਲਜ਼ਮਾਂ ਦੇ ਮਨਸੂਬਿਆਂ ਬਾਰੇ ਪਤਾ ਲੱਗ ਗਿਆ।

ਇਸ ਮਾਮਲੇ ਸਬੰਧੀ 23 ਸਤੰਬਰ ਨੂੰ ਡੇਅਰੀ ਕਾਰੋਬਾਰੀ ਐਲਡੀਕੋ ਅਸਟੇਟ ਦੇ ਵਾਸੀ ਮਨੀਸ਼ ਮਲਹੋਤਰਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਸੋਨੂੰ ਨਾਮ ਦੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ।

Facebook Comments

Trending