Connect with us

ਪੰਜਾਬੀ

ਸਾਬਕਾ ਵਿਦਿਆਰਥੀ ਕੰਵਰਪਾਲ ਸਿੰਘ ਵੱਲੋਂ ਕੀਤਾ ਗਿਆ ਪੀ.ਏ.ਯੂ ਦਾ ਦੌਰਾ 

Published

on

Former student Kanwarpal Singh visited PAU
ਲੁਧਿਆਣਾ : ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਦੇ ਅਲੂਮਨੀ ਸ਼੍ਰੀ. ਕੰਵਰਪਾਲ ਸਿੰਘ ਵੱਲੋਂ ਪੀ.ਏ.ਯੂ. ਦਾ ਦੌਰਾ ਕੀਤਾ ਗਿਆ। ਉਹ ਅੰਮ੍ਰਿਤਸਰ ਵਿੱਚ ਡਾਇਰੈਕਰੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਵਿਖੇ ਬਤੋਰ ਸੀਨਿਅਰ ਇੰਟੈਲੀਜੈਂਸ ਅਫ਼ਸਰ ਤਾਇਨਾਤ ਹਨ। ਜ਼ਿਕਰਯੋਗ ਹੈ ਕਿ ਉਹਨਾਂ ਨੇ ਸਾਲ 1985 ਵਿੱਚ ਜੰਗਲਾਤ ਵਿਭਾਗ ਵਿੱਚ ਬੀ.ਐਸ.ਸੀ ਅਤੇ ਐਮ.ਐਸ.ਸੀ ਦੀ ਡਿਗਰੀ ਹਾਸਲ ਕੀਤੀ।
ਪੀ.ਏ.ਯੂ ਆਉਣ ਤੇ ਸ਼੍ਰੀ. ਕੰਵਰਪਾਲ ਸਿੰਘ ਨੇ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ, ਡਾ. ਨਿਰਮਲ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਰਿਸ਼ੀਇੰਦਰ ਸਿੰਘ  ਗਿੱਲ  ਮਿਲਖ ਅਫ਼ਸਰ ਨਾਲ ਮੁਲਾਕਾਤ ਕੀਤੀ। ਉਹ ਯੁਨੀਵਰਸਿਟੀ ਦੇ ਪੇਂਡੂ ਸੱਭਿਅਤਾ ਦੇ ਅਜਾਇਬ ਘਰ ਵਿਖੇ ਵੀ ਗਏ।
ਇਸ ਮੌਕੇ ਡਾ. ਰਿਆੜ ਨੇ ਉਹਨਾਂ ਨੂੰ ਸੰਚਾਰ ਕੇਂਦਰ ਦਾ ਦੌਰਾ ਕਰਵਾਇਆ ਅਤੇ ਸੰਚਾਰ ਕੇਂਦਰ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ।ਡਾ. ਰਿਆੜ ਨੇ ਸ਼੍ਰੀ ਕੰਵਰਪਾਲ ਸਿੰਘ ਨੂੰ ਪੀ.ਏ.ਯੂ. ਦੀਆਂ ਪਬਲੀਕੇਸ਼ਨਾਂ ਅਤੇ ਸੋਵੇਨੀਅਰ ਭੇਂਟ ਕੀਤੇ।ਆਖਿਰ ਵਿਚ ਡਾ. ਨਿਰਮਲ ਜੌੜਾ ਨੇ ਉਹਨਾਂ ਦਾ ਧੰਨਵਾਦ ਕੀਤਾ।

Facebook Comments

Trending