ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੀ.ਜੀ. ਕਪਿਊਟਰ ਵਿਗਿਆਨ ਅਤੇ ਪ੍ਰਯੋਗ ਵਿਭਾਗ ਵੱਲੋਂ ਓ. ਟੀ. ਟੀ. (ਓਵਰ ਦ ਟਾੱਪ)ਦੇ ਵਿਸ਼ੇ ‘ਤੇ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸਾਇਬਰ ਕਰਾਇਮ ਤੋਂ ਜਾਣੂ ਕਰਵਾਉਣਾ ਸੀ। ਪ੍ਰੋਫੈਸਰ ਗੁਰਦਾਸ ਨੇ ਓ. ਟੀ. ਟੀ. (ਓਵਰ ਦ ਟਾੱਪ) ਵਿਸ਼ੇ ਦੇ ਸੰਬੰਧ ਵਿੱਚ ਵਿਦਿਆਰਥਣਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਸਾਝੇਂ ਕੀਤੇ। ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਵਿਦਿਆਰਥਣਾਂ ਨੇ ਸੰਗੀਤ, ਲੋਕ ਨਾਚ ਅਤੇ ਸਾਇਬਰ ਕਰਾਇਮ ਦੇ ਸੰਬੰਧ ਵਿੱਚ ਸਕਿਟ ਦੀ ਪੇਸ਼ਕਾਰੀ ਵੀ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਵਿਭਾਗ ਦੇ ਸਾਰੇ ਮੈਂਬਰਾਂ ਨੂੰ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਸਾਈਬਰ ਕਰਾਈਮ ਵਿਸ਼ੇ ਤੇ ਕਰਵਾਏ ਗਏ ਪੋਸਟਰ ਮੁਕਾਬਲੇ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਅਤੇ ਜੇਤੂਆਂ ਦੀ ਹੌਂਸਲਾ ਅਫਜਾਈ ਲਈ ਪੁਰਸਕਾਰ ਦਿੱਤੇ ਗਏ।