ਤੁਸੀਂ ਚਾਹੋ ਕਿਸੇ ਵੀ ਡਾਈਟ ਨੂੰ ਫਾਲੋ ਕਰ ਸਕਦੇ ਹੋ, ਚੀਨੀ ਦਾ ਸੇਵਨ ਕਿਸੇ ਨਾ ਕਿਸੇ ਤਰ੍ਹਾਂ ਹੋ ਹੀ ਜਾਂਦਾ ਹੈ। ਸਵੇਰ ਦੀ ਜਾਹ ਜਾਂ ਕੌਫੀ ਤੋਂ ਲੈ ਕੇ ਕੋਲਡ ਡ੍ਰਿੰਕਸ, ਚੌਕਲੇਟ ਤੇ ਇੱਥੋਂ ਤਕ ਕਿ ਫਲਾਂ ਨਾਲ ਵੀ ਸਾਡੇ ਸਰੀਰ ‘ਚ ਚੀਨੀ ਪਹੁੰਚ ਜਾਂਦੀ ਹੈ। ਹਾਲਾਂਕਿ ਕੁਝ ਅਜਿਹੀ ਵੀ ਸ਼ੂਗਰ ਹਨ, ਜਿਸ ਦੀ ਸਰੀਰ ਨੂੰ ਲੋੜ ਹੁੰਦੀ ਹੈ, ਪਰ ਰਿਫਾਈਂਡ ਸ਼ੂਗਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ।
ਖੰਡ ਕਈ ਖਾਣ-ਪੀਣ ਵਾਲੀਆਂ ਵਸਤੂਆਂ ‘ਚ ਛੁਪੀ ਹੁੰਦੀ ਹੈ, ਜੋ ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ, ਦਿਲ ਦੀਆਂ ਬਿਮਾਰੀਆਂ ਆਦਿ ਦਾ ਕਾਰਨ ਬਣਦੀ ਹੈ। ਜੇਕਰ ਤੁਸੀਂ ਖੁਰਾਕ ‘ਚੋਂ ਚੀਨੀ ਨੂੰ ਘੱਟ ਤੋਂ ਘੱਟ ਕਰਦੇ ਹੋ, ਤਾਂ ਤੁਹਾਨੂੰ ਇਕ ਮਹੀਨੇ ਦੇ ਅੰਦਰ-ਅੰਦਰ ਲਾਭ ਦੇਖਣ ਨੂੰ ਮਿਲਣਗੇ। ਤਾਂ ਆਓ ਜਾਣਦੇ ਹਾਂ ਕਿ ਜੇਕਰ ਇੱਕ ਮਹੀਨੇ ਤਕ ਖੰਡ ਦਾ ਸੇਵਨ ਨਾ ਕੀਤਾ ਜਾਵੇ ਤਾਂ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ।
ਖੰਡ ਕੈਲੋਰੀ ਨਾਲ ਭਰਪੂਰ ਹੁੰਦੀ ਹੈ ਅਤੇ ਸਰੀਰ ਵਿੱਚ ਚਰਬੀ ਨੂੰ ਵਧਾਉਂਦੀ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜਦੋਂ ਤੁਸੀਂ ਆਪਣੀ ਖੁਰਾਕ ਵਿੱਚੋਂ ਖੰਡ ਨੂੰ ਕੱਟ ਦਿੰਦੇ ਹੋ ਤਾਂ ਤੁਹਾਡੀ ਕੈਲੋਰੀ ਦੀ ਗਿਣਤੀ ਘੱਟ ਜਾਂਦੀ ਹੈ ਜਿਸ ਨਾਲ ਭਾਰ ਘਟਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਖੰਡ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਵੀ ਵਿਗੜ ਜਾਂਦਾ ਹੈ, ਜਿਸ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਜੇ ਤੁਸੀਂ ਖੁਰਾਕ ਤੋਂ ਸ਼ੂਗਰ ਨੂੰ ਹਟਾ ਦਿੰਦੇ ਹੋ ਤਾਂ ਇਹ ਬਲੱਡ ਸ਼ੂਗਰ ਤੇ ਇਨਸੁਲਿਨ ਦੇ ਪੱਧਰ ਨੂੰ ਘਟਾਉਣਾ ਸ਼ੁਰੂ ਕਰ ਦੇਵੇਗਾ।
ਖੁਰਾਕ ‘ਚੋਂ ਚੀਨੀ ਨੂੰ ਹਟਾਉਣ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਸਰੀਰ ਵਿੱਚ ਊਰਜਾ ਦਾ ਪੱਧਰ ਵੀ ਵਧ ਰਿਹਾ ਹੈ।
ਚੀਨੀ ਦਾ ਸੇਵਨ ਬੰਦ ਕਰਨ ਨਾਲ ਤੁਹਾਡੇ ਮੂਡ ਵਿਚ ਵੀ ਸੁਧਾਰ ਹੋਵੇਗਾ ਕਿਉਂਕਿ ਇਹ ਸਰੀਰ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ। ਰਿਫਾਇੰਡ ਸ਼ੂਗਰ ਦਾ ਸੇਵਨ ਦਿਲ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ ਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਪਿੱਛੇ ਸ਼ੂਗਰ ਇਕ ਵੱਡਾ ਕਾਰਨ ਹੈ। ਖੰਡ ਦਾ ਸੇਵਨ ਘਟਾਉਣ ਨਾਲ ਤੁਹਾਡੇ ਦਿਲ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਸਿਹਤਮੰਦ ਮਨ ਲਈ ਅੰਤੜੀਆਂ ਦਾ ਫਿੱਟ ਹੋਣਾ ਜ਼ਰੂਰੀ ਹੈ। ਬਹੁਤ ਜ਼ਿਆਦਾ ਖੰਡ ਖਾਣ ਨਾਲ ਅੰਤੜੀ ਵਿੱਚ ਸੋਜ ਹੋ ਜਾਂਦੀ ਹੈ ਅਤੇ ਫਾਇਦੇ ਪਹੁੰਚਦੇ ਹਨ
ਜੇਕਰ ਤੁਸੀਂ ਇਕ ਮਹੀਨੇ ਤਕ ਖੰਡ ਨੂੰ ਡਾਈਟ ਵਿੱਚ ਸ਼ਾਮਿਲ ਨਹੀਂ ਕਰਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪੈਣ ਲੱਗਦਾ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਅਤੇ ਸਿਹਤ ‘ਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਖੰਡ ਰਹਿਤ ਖੁਰਾਕ ਨਾਲ ਸ਼ੁਰੂਆਤ ਕਰ ਸਕਦੇ ਹੋ। ਹਾਲਾਂਕਿ, ਇਸ ਨੂੰ ਇੱਕ ਮਹੀਨਾ ਨਹੀਂ, ਸਗੋਂ ਲੰਬੇ ਸਮੇਂ ਤੱਕ ਜਾਰੀ ਰੱਖਣਾ ਪੈਂਦਾ ਹੈ।