Connect with us

ਪੰਜਾਬੀ

 ਲੁਧਿਆਣਾ-ਜਗਰਾਓ ਏਰੀਏ ‘ਚ ਚੈਕਿੰਗ ਦੌਰਾਨ 10 ਗੱਡੀਆਂ ਕੀਤੀਆਂ ਬੰਦ, 5 ਦੇ ਕੱਟੇ ਚਾਲਾਨ 

Published

on

During checking in Ludhiana-Jagrao area, 10 vehicles were stopped, challans of 5 were cut.

ਲੁਧਿਆਣਾ :  ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਕੱਤਰ ਆਰ.ਟੀ.ਏ., ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਜਾਰੀ ਚੈਕਿੰਗ ਦੌਰਾਨ 10 ਵਾਹਨਾਂ ਨੂੰ ਧਾਰਾ 207 ਤਹਿਤ ਬੰਦ ਕੀਤਾ ਗਿਆ ਜਦਕਿ 5 ਹੋਰ ਗੱਡੀਆਂ ਦੇ ਚਾਲਾਨ ਵੀ ਕੀਤੇ। ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਤੋਂ ਸਿਧਵਾਂ ਬੇਟ ਅਤੇ ਜਗਰਾਉਂ ਇਲਾਕੇ ‘ਚ ਵੱਖ-ਵੱਖ ਸੜ੍ਹਕਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ .

10 ਗੱਡੀਆਂ ਜਿਨਾਂ੍ਹ ਵਿੱਚੋਂ 6 ਟ੍ਰਾਲੀਆਂ/ਟਿੱਪਰ, 1 ਸਕੂਲ ਵੈਨ ਅਤੇ 3 ਟਰੱਕ(ਰੇਤ) ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ। ਇਸ ਤੋਂ  ਇਲਾਵਾ ਉਨ੍ਹਾਂ ਦੱਸਿਆ ਕਿ 5 ਹੋਰ ਗੱਡੀਆਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਹ ਚਾਲਾਨ ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਕੱਟੇ ਗਏ ਜਿਸ ਵਿੱਚ ਓਵਰਲੋਡਿੰਗ, ਬਿਨਾ ਫਿਟਨਸ, ਟੈਕਸ ਅਤੇ ਹੋਰ ਜਰੂਰੀ ਕਾਗਜਾਂ ਦਾ ਨਾ ਹੋਣਾ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਆਰ.ਟੀ.ਏ ਵੱਲੋਂ ਹਰ ਵਾਰ ਚਾਲਕਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਨਾਲ ਸਬੰਧਤ ਦਸਤਾਵੇਜ਼ ਮੁਕੰਮਲ ਰੱਖਣ ਅਤੇ ਟ੍ਰਾਂਸਪੋਰਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਹਨਾਂ ਵਿੱਚ ਅਸਲ ਦਸਤਾਵੇਜ਼ ਰੱਖਣ ਅਤੇ ਡਰਾਈਵਰ ਕੋਲ ਉਸਦਾ ਡਰਾਈਵਿੰਗ ਲਾਇਸੰਸ ਅਪਡੇਟ ਕੀਤਾ ਹੋਇਆ ਨਾਲ ਹੋਵੇ। ਚੈਕਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

Facebook Comments

Trending