Connect with us

ਪੰਜਾਬ ਨਿਊਜ਼

ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ

Published

on

These three famous toll plazas of Punjab will be closed from today

14 ਫਰਵਰੀ ਦੀ ਰਾਤ 12 ਵਜੇ ਤੋਂ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਦੋ ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਨਵਾਂਸ਼ਹਿਰ ਦਾ ਹੈ। ਪੀ. ਡਬਲਿਊ. ਡੀ ਵਿਭਾਗ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਦੇ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ।

2007 ਵਿਚ ਸਥਾਪਤ ਕੀਤੇ ਗਏ ਟੋਲ ਦੀ ਮਿਆਦ ਵਧਾਉਣ ਲਈ ਟੋਲ ਕੰਪਨੀ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਹੈ। ਇਸ ਤਰ੍ਹਾਂ ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਜਾਵੇਗੀ। ਪੀ. ਡਬਲਿਊ. ਡੀ ਵਿਭਾਗ ਦੀ ਮੰਨੀਏ ਤਾਂ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ।

ਟੋਲ ਹਟਣ ਨਾਲ ਗ਼ੜ੍ਹਸ਼ੰਕਰ ਤੋਂ ਬਲਾਚੌਰ-ਰੋਪੜ ਆਉਣ ਜਾਣ ਵਾਲੇ ਚਾਲਕਾਂ ਨੂੰ ਰਾਹਤ ਮਿਲੇਗੀ। ਮਜਾਰੀ ਟੋਲ ਪਲਾਜ਼ਾ ਤੋਂ ਰੋਜ਼ਾਨਾ 3200 ਦੇ ਕਰੀਬ ਵਾਹਨ ਲੰਘਦੇ ਹਨ, ਮਤਲਬ ਇਕ ਮਹੀਨੇ ਵਿਚ ਇਕ ਲੱਖ ਚਾਲਕ। ਹੁਣ ਇਨ੍ਹਾਂ ਟੋਲ ਤੋਂ ਰਾਹਤ ਮਿਲੇਗੀ। ਨੰਗਲ ਸ਼ਹੀਦਾਂ ਤੋਂ 4000 ਵਾਹਨ ਲੰਘਦੇ ਹਨ ਅਤੇ 4.50 ਲੱਖ ਰੁਪਏ ਰੈਵੇਨਿਊ ਮਿਲਦਾ ਹੈ। ਇਸ ਤੋਂ ਇਲਾਵਾ 2000 ਵਾਹਨ ਲੰਘਦੇ ਹਨ ਅਤੇ 2 ਲੱਖ ਰੁਪਏ ਮਾਲੀਆ ਇਕੱਠਾ ਕੀਤਾ ਜਾਂਦਾ ਸੀ।

Facebook Comments

Trending