Connect with us

ਪੰਜਾਬ ਨਿਊਜ਼

ਪੰਜਾਬ ਦੇ ਸਰਕਾਰੀ ਦਫਤਰਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਟੋਲ ਪਲਾਜ਼ਿਆਂ ਨੂੰ ਲੈ ਕੇ ਆਖੀ ਇਹ ਗੱਲ

Published

on

Chief Minister's big announcement about the government offices of Punjab, said this about the toll plazas

ਲੁਧਿਆਣਾ : ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਡਿਪਟੀ ਕਮਿਸ਼ਨਰ ਕੰਪਲੈਕਸ, ਤਹਿਸੀਲ ਕੰਪਲੈਕਸ ਸਮੇਤ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਹਨ, ਉਨ੍ਹਾਂ ਦੀਆਂ ਛੱਤਾਂ ’ਤੇ ਬਿਜਲੀ ਪੈਦਾ ਕਰਨ ਵਾਲੇ ਸੋਲਰ ਯੂਨਿਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਰਕਾਰੀ ਅਦਾਰਿਆਂ ਵਿਚ ਪ੍ਰੀ-ਪੇਡ ਮੀਟਰ ਵੀ ਲਗਾਏ ਜਾਣਗੇ।

ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਪੰਜਾਬ ਵਿਚ ਜਿਹੜੇ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਜਾਵੇਗੀ, ਉਸੇ ਨੂੰ ਉਸੇ ਦਿਨ ਬੰਦ ਕੀਤਾ ਜਾਵੇਗਾ। ਹਾਲਾਂਕਿ ਉਹ ਐਕਸਟੈਨਸ਼ਨ ਮੰਗ ਰਹੇ ਹਨ, ਇਹ ਮੰਗ 2013 ਤੋਂ ਕਰਦੇ ਆ ਰਹੇ ਹਨ, ਜੋ ਮਿਲ ਵੀ ਰਹੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਟੋਲ ਪਲਾਜ਼ਿਆਂ ਦੀ ਲੁੱਟ ਜਾਰੀ ਨਹੀਂ ਰਹਿਣ ਦੇਵੇਗੀ। ਇਸ ਦੇ ਖ਼ਿਲਾਫ਼ ਭਾਵੇਂ ਸਾਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਵੇ।

ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਦੀ ਮਿਆਦ ਜਿਸ ਦੀ ਖ਼ਤਮ ਹੋਵੇਗੀ, ਉਸੇ ਦਿਨ ਉਸ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਨਾ ਤਾਂ ਸੜਕਾਂ ਠੀਕ ਕਰਦੇ ਹਨ, ਨਾ ਇਨ੍ਹਾਂ ਕੋਲ ਐਂਬੂਲੈਂਸਾਂ ਹਨ, ਨਾ ਉਨ੍ਹਾਂ ਕੋਲ ਰਿਕਵਰੀ ਵੈਨਾਂ ਹਨ। ਇਸ ਤੋਂ ਇਲਾਵਾ ਟੋਲ ਪਲਾਜ਼ੇ ਦੇ 20 ਕਿੱਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਦੇ ਪਾਸ ਬਣਦੇ ਹਨ ਪਰ ਇਹ ਪਾਸ ਵੀ ਨਹੀਂ ਬਣਾਏ ਜਾਂਦੇ। ਇਸ ਲੁੱਟ ਨੂੰ ਬੰਦ ਕੀਤਾ ਜਾਵੇਗਾ।

Facebook Comments

Trending