ਲੁਧਿਆਣਾ ; ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਪੁਰਾਤਨ ਅਤੇ ਵਿਰਾਸਤੀ ਕਲਾਵਾਂ ਉਤੇ ਅਧਾਰਿਤ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਅਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੋੜਨਾ ਸੀ।ਇਸ ਮੌਕੇ ਸਭਿਆਚਾਰ ਨਾਲ ਜੁੜੀਆਂ ਕਲਾਵਾਂ ਜਿਵੇਂ ਪੀੜ੍ਹੀ ਬਣਾਉਣਾ, ਮਹਿੰਦੀ ਲਗਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਇਨੂੰ, ਛਿੱਕੂ ਬਣਾਉਣਾ,ਬਾਗ ,ਫੁਲਕਾਰੀ ਕੱਢਣਾ, ਕਰੋਸ਼ੀਆ,ਸਲਾਈਆ ਬੁਣਨਾ, ਪਰਾਂਦਾ ਬਣਾਉਣਾ,ਪੱਖੀ ਡਿਜ਼ਾਇਨਿੰਗ,ਨਾਲਾ ਬਣਾਉਣਾ, ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 17 ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਪ੍ਰਿੰਸੀਪਲ ਡਾ ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ ਜੇਕਰ ਨੌਜਵਾਨ ਵਰਗ ਇਨ੍ਹਾਂ ਕਲਾਵਾਂ ਨਾਲ ਜੁੜੇਗਾ ਤਾਂ ਹੀ ਅਲੋਪ ਹੋ ਰਹੇ ਸੱਭਿਆਚਾਰ ਨੂੰ ਸੰਭਾਲਿਆ ਜਾ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿਚ ਮੁਕਾਬਲੇ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੋਂਸਲਾ ਅਫਜ਼ਾਈ ਕੀਤੀ ਗਈ।