ਲੁਧਿਆਣਾ : ਪੀ.ਏ.ਯੂ.ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਐਮ.ਟੈਕ ਵਿਭਾਗ ਦੀ ਵਿਦਿਆਰਥਣ ਇੰਜ. ਸੁਖਮਨਜੋਤ ਕੌਰ ਨੂੰ ਹਾਲ ਹੀ ਵਿੱਚ “ਬੈਸਟ ਪੋਸਟਰ ਪ੍ਰੈਜੈਂਟੇਸ਼ਨ ਅਵਾਰਡ 2022” ਨਾਲ ਸਨਮਾਨਿਤ ਕੀਤਾ ਗਿਆ ਹੈ ਵਿਦਿਆਰਥਣ ਨੇ “ਫਲ ਅਤੇ ਸਬਜ਼ੀਆਂ ਦੀ ਗਰੇਡਿੰਗ ਲਈ ਘੱਟ ਲਾਗਤ ਵਾਲੇ ਸੈੱਟ ਅੱਪ ਦਾ ਵਿਕਾਸ ” ਸਿਰਲੇਖ ਵਾਲਾ ਪੋਸਟਰ ਪੇਸ਼ ਕੀਤਾ ।
ਇਹ ਪੇਸ਼ਕਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ 26ਵੀਂ ਪੰਜਾਬ ਸਾਇੰਸ ਕਾਂਗਰਸ ਨੈਸ਼ਨਲ ਕਾਨਫਰੰਸ ਵਿਚ ਹੋਈ । ਵਰਤਮਾਨ ਵਿੱਚ ਵਿਦਿਆਰਥਣ ਆਪਣੀ ਐਮ.ਟੈਕ ਖੋਜ ਕਰ ਰਹੀ ਹੈ। ਉਸਦੇ ਨਿਗਰਾਨ ਡਾ: ਸੰਧਿਆ, ਸੀਨੀਅਰ ਵਿਗਿਆਨੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਹਨ। ਉਹ ਸ਼ਹਿਦ ਵਿੱਚ ਮਾਤਰਾ ਅਤੇ ਮਿਲਾਵਟ ਦਾ ਪਤਾ ਲਗਾਉਣ ਲਈ ਸੈਂਸਰ ਅਧਾਰਤ ਪ੍ਰਣਾਲੀ ਦਾ ਵਿਕਾਸ ਕਰਨ ਲਈ ਯਤਨਸ਼ੀਲ ਹੈ।