ਲੁਧਿਆਣਾ : ਉਘੇ ਸਮਾਜ ਸੇਵੀ ਡਾ. ਅਮਰੀਕ ਸਿੰਘ ਮਹਿਮੂਦਪੁਰਾ, ਐਨ.ਆਰ.ਆਈ. ਤੇਜਾ ਸਿੰਘ ਸਾਬਕਾ ਸਰਪੰਚ ਮਹਿਮੂਦਪੁਰਾ ਨੇ ਆਮ ਬਾਸ਼ਿੰਦਿਆਂ ਨੂੰ ਰੋਡ ਉਪਰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਰੋਡ ਉਪਰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋ ਕਰਨ ਨਾਲ ਰਾਹਗੀਰਾਂ ਦੀ ਜ਼ਿੰਦਗੀ ਵੱਡੇ ਖ਼ਤਰੇ ‘ਚ ਘਿਰ ਜਾਂਦੀ ਹੈ।
ਮੋਬਾਈਲ ਫ਼ੋਨ ‘ਤੇ ਗੱਲ ਕਰਨ ਸਮੇਂ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ, ਜਿਸ ਨਾਲ ਐਕਸੀਡੈਂਟ ਹੋਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ | ਉਕਤ ਆਗੂਆਂ ਨੇ ਕਿਹਾ ਕਿ ਇਕ ਛੋਟੀ ਜਿਹੀ ਗ਼ਲਤੀ ਨਾਲ ਕਈ ਘਰ ਬਰਬਾਦ ਹੋ ਜਾਂਦੇ ਹਨ, ਜਿਸ ਕਰਕੇ ਹਰ ਆਦਮੀ ਨੂੰ ਸੂਝਵਾਨ ਬਣਦਿਆਂ ਰੋਡ ਉਪਰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋ ਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਵੀ ਹੋਣ ਵਾਲੇ ਖ਼ਤਰੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।