Connect with us

ਪੰਜਾਬੀ

ਲੁਧਿਆਣਾ ਦੇ ਈਐਸਾਈ ਹਸਪਤਾਲ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਕੀਤਾ ਜਾਵੇਗਾ ਅੱਪਗ੍ਰੇਡ

Published

on

Ludhiana's ESI Hospital will be upgraded to a 500-bed hospital

ਲੁਧਿਆਣਾ : ਮੌਜੂਦਾ 300 ਬਿਸਤਰਿਆਂ ਵਾਲੇ ਈਐਸਾਈ ਹਸਪਤਾਲ, ਲੁਧਿਆਣਾ ਨੂੰ ਭਵਿੱਖ ਵਿੱਚ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਲੁਧਿਆਣਾ ਤੋਂ ਆਪ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੂੰ ਇਸ ਸਬੰਧੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਛੇ ਨਵੇਂ ਈ.ਐੱਸ.ਆਈ ਹਸਪਤਾਲਾਂ ਲਈ ਬੇਨਤੀਆਂ ਪੈਂਡਿੰਗ ਹਨ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੂੰ ਈਐਸਾਈ ਅਧੀਨ 2300 ਬੀਮਾਯੁਕਤ ਕਾਮਿਆਂ ਲਈ 1 ਬੈੱਡ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਵਧੇਰੇ ਈਐਸਾਈ ਹਸਪਤਾਲਾਂ ਦੀ ਲੋੜ ਹੈ, ਰਾਜ ਕੋਲ ਈਐਸਾਈ ਅਧੀਨ 4100 ਬੀਮਾਯੁਕਤ ਕਾਮਿਆਂ ਲਈ ਸਿਰਫ਼ 1 ਬੈੱਡ ਹੈ। ਉਦਯੋਗਿਕ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਐਨਐਚ 44 ‘ਤੇ ਖੰਨਾ ਅਤੇ ਸਾਹਨੇਵਾਲ ਦੇ ਵਿਚਾਲੇ ਜਾਂ ਨੇੜੇ ਇਕ ਹੋਰ ਉਚਿਤ ਈਐਸਾਈ ਹਸਪਤਾਲ ਦੀ ਸਖ਼ਤ ਲੋੜ ਹੈ।

Facebook Comments

Trending