Connect with us

ਪੰਜਾਬੀ

ਬਾਬਾ ਬੰਦਾ ਸਿੰਘ ਫਾਉਂਡੇਸ਼ਨ ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ

Published

on

Punjabi writer Boota Singh Chauhan honored by Baba Banda Singh Foundation

ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕਰਦਿਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਲੇਖਕ ਸਃ ਬੂਟਾ ਸਿੰਘ ਚੌਹਾਨ ਨੇ ਹਮੇਸ਼ਾਂ ਆਪਣੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਵਿੱਚ ਚਿੜੀਆਂ ਵਰਗੇ ਮਾਸੂਮ ਲੋਕਾਂ ਦੀ ਹੀ ਧਿਰ ਬਣ ਕੇ ਵਿਖਾਇਆ ਹੈ ਜਿੰਨ੍ਹਾਂ ਨੂੰ ਹਕੂਮਤੀ ਬਾਜ਼ ਨੋਚਦੇ ਹਨ। ਸਾਡੀ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕਰਨਾ ਪਵਿੱਤਰ ਫ਼ਰਜ਼ ਵਰਗਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਮੁੱਖ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੂਟਾ ਸਿੰਘ ਚੌਹਾਨ ਕਲਮ ਦਾ ਨਿਧੜਕ ਯੋਧਾ ਹੈ ਜਿਸ ਨੇ ਕਲਮ ਨੂੰ ਸ਼ਸਤਰ ਬਣਾ ਕੇ ਵਰਤਿਆ ਹੈ। ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਪੰਜਾਬੀ ਬੋਰਡ ਵਿੱਚ ਪੰਜਾਬ ਸਰਕਾਰ ਦੀ ਪੰਜ ਸਾਲ ਵਾਸਤੇ ਪ੍ਰਤੀਨਿਧਤਾ ਕਰਨਾ ਉਸ ਦੇ ਹਿੱਸੇ ਆਇਆ ਹੈ ਜੋ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ।

Facebook Comments

Advertisement

Trending