Connect with us

ਪਾਲੀਵੁੱਡ

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਨੇ ਵਿਦਿਆਰਥੀਆਂ ਨਾਲ ਕੀਤੀ ਖ਼ਾਸ ਗੱਲਬਾਤ

Published

on

Satinder Sartaj and Neeru Bajwa had a special conversation with the students

ਪਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ’ਚ ਵੱਖ-ਵੱਖ ਪੇਸ਼ੇਵਰ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਕਲੀ ਜੋਟਾ’ ਲਈ ਪ੍ਰਸਿੱਧ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਵੀ ਮੌਜੂਦ ਸਨ।

ਦੋਵਾਂ ਸਿਤਾਰਿਆਂ ਨੇ ਆਪਣੇ ਜੀਵਨ ਦੇ ਸੰਘਰਸ਼, ਸਫ਼ਲਤਾਵਾਂ ਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਅਕਤੀਗਤ ਜਨੂੰਨ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਪ੍ਰੋ. ਚਾਂਸਲਰ ਰਸ਼ਮੀ ਮਿੱਤਲ ਨੇ ਯੂਨੀਵਰਸਿਟੀ ’ਚ ਉੱਘੇ ਸਿਤਾਰਿਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੇ ਯਤਨਾਂ ’ਚ ਸਦਾ ਸਫ਼ਲਤਾ ਦੀ ਕਾਮਨਾ ਕੀਤੀ।

ਦੱਸ ਦਈਏ ਕਿ ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਕਲੀ ਜੋਟਾ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ‘ਚ ਨੀਰੂ ਬਾਜਵਾ ਨਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਤੇ ਅਦਾਕਾਰਾ ਵਾਮਿਕਾ ਗਾਬੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਹੁਣ ਤੱਕ ਫ਼ਿਲਮ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ‘ਕਲੀ ਜੋਟਾ’ ਇਕ ਸਮਾਜਿਕ ਮੁੱਦੇ ਦਾ ਡਰਾਮਾ ਹੈ, ਜੋ ਪਾਤਰਾਂ ਦੀਆਂ ਘਟਨਾਵਾਂ ਤੇ ਭਾਵਨਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਇਹ ਪਿਆਰ ਦਾ ਇਕ ਸੁੰਦਰ ਪੋਰਟਰੇਟ ਵੀ ਹੈ ਤੇ ਸਮੇਂ ਤੇ ਉਮਰ ਤੋਂ ਪਰੇ ਸ਼ੁੱਧ ਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ।

ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ. ਐਂਡ ਆਈ ਫ਼ਿਲਮਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।

Facebook Comments

Trending