ਪਾਲੀਵੁੱਡ
ਗਾਇਕ ਜਸਬੀਰ ਜੱਸੀ ਨੇ ਸਾਂਝੀਆਂ ਕੀਤੀਆਂ ਕਪਿਲ ਦੇ ਪੁੱਤਰ ਦੀ ਬਰਥਡੇ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ
Published
2 years agoon

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਪੁੱਤਰ ਦਾ ਬੀਤੇ ਦਿਨੀਂ ਜਨਮਦਿਨ ਸੀ। ਪੰਜਾਬੀ ਗਾਇਕ ਜਸਬੀਰ ਜੱਸੀ ਦੀ ਕਪਿਲ ਸ਼ਰਮਾ ਨਾਲ ਕਾਫ਼ੀ ਕਰੀਬੀ ਦੋਸਤੀ ਹੈ। ਉਹ ਹਰ ਖ਼ਾਸ ਮੌਕੇ ਕਪਿਲ ਸ਼ਰਮਾ ਨਾਲ ਨਜ਼ਰ ਆਉਂਦੇ ਹਨ। ਕਪਿਲ ਦੇ ਪੁੱਤਰ ਦੇ ਜਨਮਦਿਨ ਮੌਕੇ ਵੀ ਜਸਬੀਰ ਜੱਸੀ ਉਨ੍ਹਾਂ ਦੇ ਘਰ ਪਹੁੰਚੇ ਸਨ।
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਜਸਬੀਰ ਜੱਸੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਜਸਬੀਰ ਜੱਸੀ ਕਪਿਲ ਸ਼ਰਮਾ ਤੇ ਗਿੰਨੀ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਬੱਚੇ ਵੀ ਕਪਿਲ ਤੇ ਗਿੰਨੀ ਨਾਲ ਮੌਜੂਦ ਸਨ। ਦੱਸ ਦਈਏ ਕਿ ਇਸ ਮੌਕੇ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਸਨ।
ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਨਮਦਿਨ ਦੀਆਂ ਮੁਬਾਰਕਾਂ ਤ੍ਰਿਸ਼ਾਨ, ਸਾਡੀ ਜ਼ਿੰਦਗੀ ‘ਚ ਖੂਬਸੂਰਤ ਰੰਗ ਜੋੜਨ ਲਈ ਤੁਹਾਡਾ ਧੰਨਵਾਦ। ਮੈਨੂੰ ਇਹ ਦੋ ਪਿਆਰੇ ਤੋਹਫ਼ੇ ਦੇਣ ਲਈ ਤੁਹਾਡਾ ਧੰਨਵਾਦ ਮੇਰੇ ਪਿਆਰ, ਗਿੰਨੀ ਚਤਰਥ।’
ਦੱਸਣਯੋਗ ਹੈ ਕਿ ਜਿਵੇਂ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁੱਤਰ ਦੇ ਜਨਮਦਿਨ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਗਾਇਕ ਦਲੇਰ ਮਹਿੰਦੀ ਨੇ ਵੀ ਕਪਿਲ ਸ਼ਰਮਾ ਦੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ ਲਿਖਿਆ ਕਿ ‘ਬੇਅੰਤ ਅਸੀਸਾਂ ਪਿਆਰੇ ਪੁੱਤਰ ਨੂੰ।’
You may like
-
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਘਿਰੇ ਵਿਵਾਦਾਂ ‘ਚ : ਪੜ੍ਹੋ ਖ਼ਬਰ
-
ਜਸਬੀਰ ਜੱਸੀ ਨੇ ਕੰਗਨਾ ਨੂੰ ਕਿਹਾ ਦੇਸ਼ ਲਈ ਖ਼ਤਰਾ, ਦਿੱਤੀ ਇਹ ਚੇਤਾਵਨੀ
-
ਕਾਮੇਡੀਅਨ ਕਪਿਲ ਸ਼ਰਮਾ ਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ
-
ਜਨਮ ਦਿਨ ਦੀ ਪਾਰਟੀ ‘ਚ ਨੌਜਵਾਨ ਨੇ ਕੀਤਾ ਅਜਿਹਾ ਕੰਮ, ਇਲਾਕੇ ‘ਚ ਫੈਲੀ ਦ. ਹਿਸ਼ਤ
-
ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਦੀਆਂ ਕਪਿਲ ਸ਼ਰਮਾ ਨਾਲ ਖ਼ੂਬਸੂਰਤ ਤਸਵੀਰਾਂ
-
ਕਪਿਲ ਸ਼ਰਮਾ ਦੇ ਸ਼ੋਅ ‘ਚ ਲੱਗੀਆਂ ਰੌਣਕਾਂ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਕੀਤੀ ਰੱਜ ਕੇ ਮਸਤੀ