ਲੁਧਿਆਣਾ, 1 ਫਰਵਰੀ – ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਏ ਉਤਪਾਦਾਂ ਨੂੰ ਮੰਡੀਕਰਨ ਪ੍ਰਦਾਨ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਸੈਲਫ ਹੈਲਪ ਗਰੁੱਪਾਂ (ਐਸ.ਐਚ.ਜੀ.) ਨੂੰ ਈ-ਕਾਮਰਸ ਪਲੇਟਫਾਰਮ ਰਾਹੀਂ ਆਪਣੇ ਤਿਆਰ ਕੀਤੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਿੱਜ ਪ{ਰਾ ਸਹਿਯੋਗ ਦੇਵੇਗਾ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਹ ਡਿਜੀਟਲ ਪਲੇਟਫਾਰਮ ਪੇਂਡੂ ਔਰਤਾਂ ਨੂੰ ਬਹੁਤ ਸਾਰੇ ਮੌਕੇ ਪ੍ਰਦਾਨ ਕਰੇਗਾ, ਜੋ ਕਿ ਦੂਰ-ਦੁਰਾਡੇ ਦੇ ਮੁਕਾਬਲੇ ਵਾਲੇ ਅਤੇ ਮੁਨਾਫ਼ੇ ਵਾਲੇ ਬਾਜ਼ਾਰਾਂ ਦੇ ਸੰਪਰਕ ਵਿੱਚ ਨਹੀਂ ਹਨ ਜਾਂ ਉਹ ਉੱਥੇ ਤੱਕ ਪਹੁੰਚ ਨਹੀਂ ਕਰ ਸਕਦੇ ਜਿੱਥੇ ਲੋਕ ਦੇਸ਼ ਦੇ ਕੁਦਰਤੀ ਅਤੇ ਰਵਾਇਤੀ ਉਤਪਾਦ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਆਪਣੀ ਵਧੇਰੇ ਆਮਦਨ ਲਈ ਆਪਣੇ ਉਤਪਾਦਾਂ ਅਤੇ ਉੱਦਮ ਗਤੀਵਿਧੀਆਂ ‘ਤੇ ਨਿਰਭਰ ਕਰਦੇ ਹਨ।
ਮਲਿਕ ਨੇ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਨੂੰ ਉਤਪਾਦ ਦੀ ਆਨ-ਬੋਰਡਿੰਗ ਦੇ ਨਾਲ-ਨਾਲ ਜ਼ਰੂਰੀ ਜਾਂ ਲਾਜ਼ਮੀ ਲੌਜਿਸਟਿਕਸ, ਗੁਣਵੱਤਾ ਨਿਯੰਤਰਣ, ਪੈਕੇਜਿੰਗ, ਲੇਬਲਿੰਗ ਅਤੇ ਹੋਰ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਤਪਾਦ ਪੋਰਟਲ ‘ਤੇ ਅਪਲੋਡ ਕੀਤੇ ਜਾਣਗੇ ਤਾਂ ਜੋ ਸਮੂਹ ਮੈਂਬਰਾਂ ਨੂੰ ਸਿੱਧੇ ਆਰਡਰ ਮਿਲ ਸਕਣ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਵੱਲੋਂ ਕਈ ਉਤਪਾਦ ਤਿਆਰ ਕੀਤੇ ਜਾ ਰਹੇ ਹਨ ਅਤੇ ਇਹ ਆਨਲਾਈਨ ਪਲੇਟਫਾਰਮ ਇਨ੍ਹਾਂ ਉਤਪਾਦਾਂ ਨੂੰ ਦੁਨੀਆ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਲੋਕਾਂ ਨੂੰ ਇਸ ਪੋਰਟਲ ਰਾਹੀਂ ਉਤਪਾਦ ਖਰੀਦਣ ਦੀ ਵੀ ਅਪੀਲ ਕੀਤੀ ਜੋ ਕਿ ਪੇਂਡੂ ਜੀਵਨ ਨੂੰ ਸਮਰਥਨ ਦੇਣ ਅਤੇ ਔਰਤਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ।