Connect with us

ਪੰਜਾਬੀ

ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਬਜਟ ‘ਤੇ ਕਰਵਾਈ ਚਰਚਾ

Published

on

A discussion was held on the budget at Sri Atam Vallabh Jain College

ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਆਈ. ਕਿਊ .ਏ .ਸੀ. ਸੈੱਲ ਨੇ ਬਜਟ ‘ਤੇ ਚਰਚਾ ਕਰਵਾਈ। ਇਹ ਚਰਚਾ ਦੋ ਸੈਸ਼ਨਾਂ ਵਿੱਚ ਹੋਈ। ਪਹਿਲਾ ਸੈਸ਼ਨ ਪ੍ਰੀ – ਬਜਟ ਰਿਹਾ। ਜਿਸ ਵਿੱਚ ਬੀਤੇ ਵਰ੍ਹੇ ਦੇ ਬਜਟ ‘ਤੇ ਵਿਚਾਰ – ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਵਿੱਤੀ ਸਾਲ 2023 – 24 ਦੇ ਬਜਟ ਤੋਂ ਕੀ ਉਮੀਦਾਂ ਹਨ ਇਸ ਬਾਰੇ ਵੀ ਚਰਚਾ ਕੀਤੀ ਗਈ ।ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਬਜਟ ਦੀ ਰੂਪ – ਰੇਖਾ ਬਾਰੇ ਡੂੰਘਾਈ ਦੇ ਨਾਲ ਜਾਣਕਾਰੀ ਦਿੱਤੀ ਗਈ।

ਵਿਦਿਆਰਥੀਆਂ ਨੂੰ ਸੰਸਦ ਵਿੱਚ ਪੇਸ਼ ਹੋ ਰਹੇ ਬਜਟ ਦਾ ਸਿੱਧਾ ਪ੍ਰਸਾਰਨ ਵੀ ਦਿਖਾਇਆ ਗਿਆ। ਵਿਦਿਆਰਥੀਆਂ ਨੇ ਪੇਸ਼ ਹੋਏ ਬਜਟ ‘ਤੇ ਵਿਚਾਰ – ਚਰਚਾ ਕੀਤੀ। ਵਿਦਿਆਰਥੀਆਂ ਨੇ ਖਾਸ ਤੌਰ ‘ਤੇ ਕਰ ਦੇ ਨਿਯਮਾਂ ਵਿੱਚ ਹੋਏ ਬਦਲਾਓ , ਹਰੀ ਕ੍ਰਾਂਤੀ ਅਤੇ ਹੋਰ ਆਰਥਿਕ ਮੁੱਦਿਆਂ ‘ਤੇ ਚਰਚਾ ਕੀਤੀ। ਪਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਸੰਸਦ ਵਿੱਚ ਪੇਸ਼ ਹੋਏ ਬਜਟ ਦੀ ਸਮੀਖਿਆ ਕੀਤੀ । ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਕੁਮਾਰ ਜੈਨ ਵੱਲੋਂ ਸ਼ਲਾਘਾ ਕੀਤੀ ਗਈ

Facebook Comments

Trending