ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਗਣਿਤ ਵਿਭਾਗ ਵਲੋਂ ਪ੍ਸਿੱਧ ਗਣਿਤ ਸ਼ਾਸਤਰੀ ਸ੍ਰੀ ਰਾਮਾਨੁਜਨ ਦੇ ਜੀਵਨ ਅਤੇ ਯੋਗਦਾਨ ਵਿਸ਼ੇ ਤੇ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮੁੱਖ ਮਹਿਮਾਨ ਵੱਜੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਬਲਜੀਤ ਕੌਰ ਮੁਖੀ ਗਣਿਤ ਵਿਭਾਗ ਨੇ ਬੱਚਿਆਂ ਨੂੰ ਰਾਮਾਨੁਜਨ ਦੇ ਜੀਵਨ ਦੇ ਕੁਝ ਅਹਿਮ ਪਹਿਲੂਆਂ ਬਾਰੇ ਦੱਸਿਆ।
ਗਣਿਤ ਵਿਭਾਗ ਦੇ ਸ੍ਰੀ ਮਹਿੰਦਰ ਕੁਮਾਰ ਨੇ ਪ੍ਰਿੰਸੀਪਲ ਦੇ ਜੀਵਨ ਬਾਰੇ ਪੇ੍ਰਣਾਦਾਇਕ ਵਿਦਿਆਰਥਣਾ ਨਾਲ ਗੱਲਾਂ ਸਾਝੀਆ ਕੀਤੀਆਂ। ਵਿਦਿਆਰਥਣਾਂ ਨੂੰ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਰਾਮਾਨੁਜਨ ਦੇ ਜੀਵਨ ਬਾਰੇ ਜਾਗਰੂਕ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਗਣਿਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ,ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਲਈ ਕਿਹਾ, ਜਿਸ ਨਾਲ ਵਿਦਿਆਰਥੀਆਂ ਵਿੱਚ ਗਣਿਤ ਵਿਸ਼ੇ ਪ੍ਤੀ ਡਰ ਖਤਮ ਕਰਕੇ ਰੁਚੀ ਪੈਦਾ ਹੋ ਸਕੇ।