ਲੁਧਿਆਣਾ : ਸਵੇਰੇ 4: 30 ਵਜੇ ਛੋਟੇ ਹਾਥੀ ’ਤੇ ਸਬਜ਼ੀ ਲੈਣ ਜਾ ਰਹੇ ਵਪਾਰੀਆਂ ਨੂੰ ਰਸਤੇ ’ਚ ਘੇਰ ਕੇ ਪੁਲੀਸ ਦੀ ਵਰਦੀ ਪਾ ਕੇ ਆਏ ਲੁਟੇਰਿਆਂ ਨੇ ਮਾਰੂ ਹਥਿਆਰ ਦਿਖਾ ਕੇ ਨਗਦੀ ਲੁੱਟੀ ਅਤੇ ਜਾਂਦੇ ਸਮੇਂ ਗੱਡੀ ਦੀ ਚਾਬੀ ਵੀ ਨਾਲ ਲੈ ਗਏ। ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਏ ਅਸਮਤ ਖਾਨ ਅਤੇ ਲਾਲ ਸਾਹਿਬ ਸਾਹਨੀ ਵਾਸੀ ਸਿੱਧਵਾਂ ਬੇਟ ਨੇ ਦੱਸਿਆ ਕਿ ਉਹ ਸਬਜ਼ੀ ਖਰਦੀਣ ਲਈ ਛੋਟੇ ਹਾਥੀ ’ਤੇ ਜਗਰਾਉਂ ਮੰਡੀ ਨੂੰ ਜਾ ਰਹੇ ਸਨ।
ਜਦੋਂ ਇਹ ਸਿੱਧਵਾਂ ਬੇਟ ਮਾਰਗ ’ਤੇ ਪੁੱਜੇ ਤਾਂ ਅੱਗੇ ਖੜ੍ਹੀ ਇੱਕ ਗੱਡੀ ’ਚੋਂ ਦੋ ਵਿਅਕਤੀ ਜੋ ਕਿ ਪੁਲੀਸ ਦੀ ਵਰਦੀ ’ਚ ਸਨ ਉਤਰੇ ਅਤੇ ਗੱਡੀ ਰੋਕ ਲਈ। ਉਨ੍ਹਾਂ ਨੇ ਗੱਡੀ ਦੇ ਕਾਗਜ਼ ਦਿਖਾਉਣ ਲਈ ਕਿਹਾ ਜਦੋਂ ਕਾਗਜ਼ ਦਿਖਾਉਣ ਲੱਗਿਆ ਤਾਂ ਉਨ੍ਹਾਂ ’ਚੋਂ ਇੱਕ ਨੇ ਅਸਮਤ ਦੀ ਜੇਬ ਵਿੱਚੋਂ 48 ਹਜ਼ਾਰ ਰੁਪਏ ਅਤੇ ਪਿੱਛੇ ਬੈਠੇ ਲਾਲ ਸਾਹਿਬ ਦੀ ਜੇਬ ’ਚੋਂ 4800 ਰੁਪਏ ਕੱਢਵਾ ਲਏ। ਜਦੋਂ ਉਨ੍ਹਾਂ ਦਾ ਅਸਮਤ ਨੇ ਵਿਰੋਧ ਕੀਤਾ ਤਾਂ ਅਸਮਤ ਦੇ ਥੱਪੜ ਵੀ ਮਾਰੇ। ਪੀੜਤਾਂ ਨੇ ਇਸਦੀ ਸ਼ਿਕਾਇਤ ਥਾਣਾ ਸਦਰ ਦੀ ਪੁਲੀਸ ਨੂੰ ਦਿੱਤੀ।