ਲੁਧਿਆਣਾ : ਪੀ.ਏ.ਯੂ. ਦੇ ਪ੍ਰਸਿੱਧ ਜੈਵਿਕ ਖੇਤੀ ਮਾਹਿਰ ਡਾ. ਸੋਹਨ ਸਿੰਘ ਵਾਲੀਆ ਨੂੰ ਬੀਤੇ ਦਿਨੀਂ ਯੂਨੀਵਰਸਿਟੀ ਵਿੱਚ ਸਥਾਪਿਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ|1995 ਵਿੱਚ ਪੀ.ਏ.ਯੂ. ਵਿੱਚ ਫਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਸਾਮਲ ਹੋਏ, 2010 ਵਿੱਚ ਪ੍ਰਿੰਸੀਪਲ ਐਗਰੋਨੋਮਿਸਟ ਦੇ ਅਹੁਦੇ ਤੱਕ ਪਹੁੰਚੇ | ਉਹਨਾਂ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤੇ ਕੰਮ ਕੀਤਾ |
ਡਾ. ਵਾਲੀਆ ਨੂੰ 560 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਵਾਂ, ਨੌਂ ਕਿਤਾਬਾਂ, ਦਸ ਅਧਿਆਪਨ ਮੈਨੂਅਲ, ਸੱਤ ਪਸਾਰ ਕਿਤਾਬਚੇ ਅਤੇ 25 ਪੁਸਤਕ ਅਧਿਆਵਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ | ਉਹਨਾਂ ਨੇ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ | ਵਰਤਮਾਨ ਵਿੱਚ ਵੀ ਉਹ ਪੰਜ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਹਨ | ਉਹਨਾਂ ਦੀਆਂ ਲੱਭਤਾਂ ਨੂੰ ਹਾੜ੍ਹੀ-ਸਾਉਣੀ ਦੀ ਫਸਲਾਂ ਦੀ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ |