ਪੰਜਾਬੀ
ਰਸੋਈ ‘ਚ ਮੌਜੂਦ ਇਨ੍ਹਾਂ ਚੀਜ਼ਾਂ ਤੋਂ ਹੀ ਪਾਓ ਖ਼ੰਘ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਛੁਟਕਾਰਾ
Published
2 years agoon
ਅੱਜ-ਕੱਲ੍ਹ ਹਰ ਤੀਜਾ ਵਿਅਕਤੀ ਸਰਦੀ-ਖ਼ੰਘ, ਕਫ-ਜ਼ੁਕਾਮ, ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ।ਇਸ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਨੁਸਖੇ ਦੱਸਦੇ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਖ਼ੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ‘ਚ ਮਦਦ ਕਰਨਗੇ।
ਜ਼ੁਕਾਮ-ਖੰਘ : ਸਰਦੀਆਂ ‘ਚ 2-3 ਲਸਣ ਖਾਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਸਰਦੀ-ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਲਸਣ ਦਾ ਸੂਪ ਵੀ ਬਣਾ ਕੇ ਪੀ ਸਕਦੇ ਹੋ। ਗਲੇ ‘ਚ ਖਰਾਸ਼ ਅਤੇ ਖ਼ੰਘ ਤੋਂ ਪਰੇਸ਼ਾਨ ਹੋ ਤਾਂ ਕੋਸੇ ਤੇਲ ਨਾਲ ਗਲੇ ਦੀ ਮਾਲਿਸ਼ ਕਰੋ ਅਤੇ ਗਰਮ ਕੱਪੜੇ ਨਾਲ ਕਵਰ ਕਰ ਲਓ। ਇਸ ਨਾਲ ਰਾਹਤ ਮਿਲੇਗੀ।
ਇਮਿਊਨਿਟੀ ਹੋਵੇਗੀ ਮਜ਼ਬੂਤ : ਮੁੱਠੀਭਰ ਛੋਲਿਆਂ ਦੇ ਨਾਲ ਗੁੜ ਮਿਲਾ ਕੇ ਰੋਜ਼ਾਨਾ ਖਾਓ। ਇਸ ਨਾਲ ਇਮਿਊਨਿਟੀ ਵਧੇਗੀ ਅਤੇ ਸਰਦੀ-ਖ਼ੰਘ, ਜ਼ੁਕਾਮ ਤੋਂ ਵੀ ਬਚਾਅ ਹੋਵੇਗਾ। ਠੰਡ ਦੇ ਕਾਰਨ ਗਲੇ ‘ਚ ਦਰਦ ਹੋ ਰਿਹਾ ਹੈ ਤਾਂ ਕੇਲੇ ਦੇ ਛਿਲਕੇ ਨੂੰ ਗਰਮ ਕਰਕੇ ਉਸ ਨੂੰ ਕੱਪੜੇ ‘ਚ ਲਪੇਟ ਕੇ ਗਰਦਨ ਦੀ ਸਿਕਾਈ ਕਰੋ। ਇਸ ਨਾਲ ਰਾਹਤ ਮਿਲੇਗੀ।
ਭੋਜਨ ‘ਚ ਜ਼ਰੂਰੀ ਹੈ ਬਸ ਇੰਨਾ ਹੀ ਨਮਕ : WHO ਦੇ ਅਨੁਸਾਰ ਇੱਕ ਬਾਲਗ ਨੂੰ ਰੋਜ਼ਾਨਾ 4 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ। ਸਰ੍ਹੋਂ ਦੇ ਤੇਲ ‘ਚ ਲਸਣ ਨੂੰ ਗਰਮ ਕਰਕੇ ਹੱਥਾਂ ਅਤੇ ਪੈਰਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਨਾਲ ਸਰੀਰ ਨੂੰ ਗਰਮੀ ਮਿਲੇਗੀ ਅਤੇ ਬਲੱਡ ਸਰਕੂਲੇਸ਼ਨ ਵੀ ਵਧੀਆ ਹੋਵੇਗਾ।
ਕੇਲਾ ਖਾਣ ਦਾ ਸਹੀ ਸਮਾਂ : ਸ਼ਾਮ ਅਤੇ ਰਾਤ ਨੂੰ ਕੇਲਾ ਨਾ ਖਾਓ ਨਹੀਂ ਤਾਂ ਤੇਜ਼ ਖ਼ੰਘ ਹੋ ਸਕਦੀ ਹੈ। ਆਯੁਰਵੇਦ ਮੁਤਾਬਕ ਕੇਲਾ ਖਾਣ ਦਾ ਸਭ ਤੋਂ ਬੈਸਟ ਸਮਾਂ ਸਵੇਰੇ 8 ਤੋਂ 11 ਵਜੇ ਤੱਕ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮਸੂੜਿਆਂ ‘ਚੋਂ ਖੂਨ ਨਿਕਲਦਾ ਹੈ ਤਾਂ ਪ੍ਰਭਾਵਿਤ ਥਾਂ ‘ਤੇ ਨਿੰਬੂ ਦਾ ਰਸ ਲਗਾਉਣ ਨਾਲ ਮਸੂੜੇ ਸਿਹਤਮੰਦ ਹੋ ਜਾਂਦੇ ਹਨ। ਪੇਟ ਦਰਦ ਹੋਣ ‘ਤੇ ਦਵਾਈ ਦੀ ਬਜਾਏ ਜੀਰੇ ਨੂੰ ਭੁੰਨ ਕੇ ਪੀਸੋ। ਫਿਰ ਇਸ ਨੂੰ ਕਾਲੇ ਨਮਕ ਦੇ ਨਾਲ ਲਓ। ਇਹ Painkiller ਦੀ ਤਰ੍ਹਾਂ ਕੰਮ ਕਰੇਗਾ ਅਤੇ ਦਰਦ ਤੋਂ ਤੁਰੰਤ ਰਾਹਤ ਮਿਲੇਗੀ।
ਸਿਰ ਦਰਦ : ਸਿਰ ਦਰਦ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਕੋਸੇ ਪਾਣੀ ‘ਚ ਹੱਥਾਂ-ਪੈਰਾਂ ਨੂੰ ਡੁਬੋ ਕੇ ਰੱਖੋ। ਫਿਰ ਸਿਰ ਦੇ ਹੇਠਾਂ ਜੰਮੇ ਹੋਏ ਮਟਰਾਂ ਦਾ ਇੱਕ ਬੈਗ ਰੱਖੋ। ਤੁਹਾਡੇ ਹੱਥਾਂ-ਪੈਰਾਂ ਤੋਂ ਨਿਕਲਣ ਵਾਲੀ ਗਰਮੀ ਨਾਲ ਸਿਰ ‘ਚੋਂ ਖੂਨ ਨਿਕਲਦੀ ਹੈ ਜਿਸ ਨਾਲ ਜਲਦੀ ਆਰਾਮ ਮਿਲਦਾ ਹੈ। ਸੌਣ ਤੋਂ 1 ਮਿੰਟ ਪਹਿਲਾਂ ਇਹ ਯੋਗਾ ਕਰਨ ਨਾਲ ਗੈਸ, ਭੁੱਖ ਨਾ ਲੱਗਣਾ, ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਹ ਪੇਟ ਦੀ ਵਧੀ ਹੋਈ ਚਰਬੀ ਵੀ ਘੱਟ ਹੁੰਦੀ ਹੈ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ