ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ, ਲੁਧਿਆਣਾ ਵਿੱਚ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਏ ਗਏ। ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਦੇਸ਼-ਭਗਤੀ ਦੇ ਗਾਣੇ ਗਾ ਕੇ ਸਾਰੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦਾ ਜੋਸ਼ ਭਰ ਦਿੱਤਾ। ਕੁਝ ਬੱਚਿਆ ਨੇ ਕਵਿਤਾਵਾਂ ਸੁਣਾਈਆਂ ਅਤੇ ਕੁਝ ਵਿਦਿਆਰਥੀਆਂ ਨੇ ਦੇਸ਼ ਭਗਤਾਂ ਨਾਲ ਸੰਬੰਧਿਤ ਝਾਂਕੀਆਂ ਕੱਢੀਆਂ।
ਛੋਟੇ ਬੱਚੇ ਪੀਲ਼ੇ ਰੰਗ ਦੇ ਕੱਪੜੇ ਪਾ ਕੇ ਆਏ ਸਨ ਅਤੇ ਪੀਲੇ ਰੰਗ ਦਾ ਹੀ ਖਾਣ-ਪੀਣ ਦਾ ਸਮਾਨ ਲੈ ਕੇ ਆਏ। ਛੋਟੇ ਬੱਚਿਆਂ ਵੱਲੋਂ ਵੱਖ- ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਬੱਚੇ ਤਿਰੰਗੇ ਝੰਡੇ ਲੈ ਕੇ ਆਏ। ਕੁਝ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਤੇ ਭਾਸ਼ਣ ਦਿੰਦੇ ਹੋਏ ਇਸ ਦਿਵਸ ਦੀ ਮਹੱਤਤਾ ਤੇ ਚਾਨਣ ਪਾਇਆ। ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀ ਗੱਜਣ ਸਿੰਘ ਥਿੰਦ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਸ ਦਿਨ ਦੇ ਇਤਿਹਾਸ ਤੇ ਚਾਨਣਾ ਪਾਇਆ।