Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ “ਦੋ ਰੋਜ਼ਾ ਰਾਸ਼ਟਰੀ ਯੁਵਕ ਦਿਵਸ ਮਨਾਇਆ

Published

on

Two-day National Youth Day was celebrated at Government College Girls

ਲੁਧਿਆਣਾ: ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਰਾਸ਼ਟਰੀ ਯੁਵਕ ਦਿਵਸ ‘ਤੇ ਜ਼ਿਲਾ ਪੱਧਰੀ ਦੋ ਰੋਜ਼ਾ ਯੁਵਕ ਹਫ਼ਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੀਆਂ ਰਚਨਾਵਾਂ ਤੋਂ ਜਾਣੂ ਕਰਵਾਉਣਾ, ਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਅਤੇ ਅਜੋਕੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਸੀ। ਸਮਾਗਮ ਦੇ ਪਹਿਲੇ ਦਿਨ ਏ.ਡੀ.ਸੀ.ਰਾਹੁਲ ਛਾਬਾ ਨੇ ਮੁਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਵੱਖ ਵੱਖ ਸੰਸਥਾਵਾਂ ਤੋਂ 16 ਟੀਮਾਂ ਨੇ ਜ਼ਿਲਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਭਾਗ ਲਿਆ। ਕੁਇਜ਼ ਮੁਕਾਬਲੇ ਵਿੱਚ ਜੀ.ਵੀ.ਟੀ.ਕਾਲਜ ਫ਼ਾਰ ਗਰਲਜ਼ ਨੇ ਪਹਿਲਾ ਸਥਾਨ, ਗੁਰੂ ਨਾਨਕ ਨੈਸ਼ਨਲ ਕਾਲਜ ਨੇ ਦੂਜਾ ਅਤੇ ਏ.ਐਸ ਗਰੁੱਪ ਆਫ਼ ਇੰਸਟੀ ਚਿਊਟ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇੱਕ ਬਹੁ-ਭਾਸ਼ਾਈ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 18 ਟੀਮਾਂ ਨੇ ਭਾਗ ਲਿਆ। ਭਾਸ਼ਣ ਮੁਕਾਬਲੇ ਵਿੱਚ ਦਸਮੇਸ਼ ਸੀਨੀਅਰ ਸੈ. ਸਕੂਲ, ਗੁਰੂ ਨਾਨਕ ਖਾਲਸਾ ਕਾਲਜ ਅਤੇ ਬੀ ਸੀ ਐਮ ਆਰੀਆ ਮਾਡਲ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ।

Facebook Comments

Trending