Connect with us

ਪੰਜਾਬੀ

ਆਰੀਆ ਕਾਲਜ ਵਿੱਚ ਸੜਕ ਸੁਰੱਖਿਆ ਨਿਯਮਾਂ ਬਾਰੇ ਕਰਵਾਇਆ ਵਿਸਥਾਰ ਲੈਕਚਰ

Published

on

Detailed lecture on road safety rules conducted in Arya College

ਲੁਧਿਆਣਾ : ਆਰੀਆ ਕਾਲਜ, ਲੁਧਿਆਣਾ ਦੀ ਐਨ.ਐਸ.ਐਸ. ਯੂਨਿਟ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸਾਂਝੀ ਅਗਵਾਈ ਹੇਠ ਸੜਕ ਸੁਰੱਖਿਆ ਸਪਤਾਹ ਤਹਿਤ ਸੜਕ ਸੁਰੱਖਿਆ ਨਿਯਮਾਂ ਬਾਰੇ ਵਿਸਤ੍ਰਿਤ ਲੈਕਚਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਟਰੈਫਿਕ ਪੁਲਿਸ ਲੁਧਿਆਣਾ ਦੇ ਅਧਿਕਾਰੀ ਸ.ਜਸਵੀਰ ਸਿੰਘ ਹਾਜ਼ਰ ਸਨ। ਉਨ੍ਹਾਂ ਪੀ.ਪੀ.ਟੀ. ਰਾਹੀਂ ਵਿਦਿਆਰਥੀਆਂ ਨੂੰ ਸਬੰਧਿਤ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਜਾਗਰੁਕ ਕੀਤਾ।

ਉਹਨਾਂ ਆਪਣੇ ਲੈਕਚਰ ਵਿੱਚ ਦੱਸਿਆ ਕਿ ਹਰ ਵਿਅਕਤੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਡਰਾਈਵਿੰਗ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਹਰ ਤਾਂ ਜੋ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ। ਕਾਲਜ-ਪ੍ਰਬੰਧਕੀ ਕਮੇਟੀ ਦੇ ਸੈਕਟਰੀ ਡਾ. ਐੱਸ. ਐੱਮ. ਸ਼ਰਮਾ ਨੇ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਜਾਗਰੁਕ ਕਰਨ ਦੇ ਐਨ.ਐਸ.ਐਸ. ਯੂਨਿਟ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ ।

Facebook Comments

Trending