Connect with us

ਪੰਜਾਬੀ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਮਿਲਿਆ ਏ ਗੇੇ੍ਡ

Published

on

Gulzar Group of Institutions got A grade

ਖੰਨਾ/ ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਐੱਨਏਏਸੀ ਭਾਵ ਨੈਸ਼ਨਲ ਮੁਲਾਂਕਣ ਤੇ ਮਾਨਤਾ ਪ੍ਰੀਸ਼ਦ ਵੱਲੋਂ ਮਾਣਮੱਤੇ ਏ ਗੇ੍ਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਐੱਨਏਏਸੀ ਦੀ ਮਾਨਤਾ ਵਿੱਦਿਅਕ ਅਦਾਰਿਆਂ ਦੀ ਸਿੱਖਿਆ, ਬੁਨਿਆਦੀ ਢਾਂਚੇ, ਖੋਜ, ਅਧਿਆਪਨ ਤੇ ਸਿੱਖਣ ਦੇ ਮਾਮਲੇ ‘ਚ ਸੰਸਥਾ ਦੀ ਗੁਣਵੱਤਾ ਦੇ ਆਧਾਰ ‘ਤੇ ਨਿਰਧਾਰਿਤ ਕਰਦੀ ਹੈ। ਜੋ ਸੰਸਥਾ 360 ਡਿਗਰੀ ਤੇ ਵਿਦਿਆਰਥੀ ਦੇ ਸੰਪੂਰਨ ਵਿਕਾਸ ‘ਤੇ ਫੋਕਸ ਕਰਦਾ ਹੈ।

ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਲੁਧਿਆਣਾ ਤੇ ਆਸ-ਪਾਸ ਦੇ ਖੇਤਰਾਂ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਨੇ ਇਸ ਰੈਕਿੰਗ ਨੂੰ ਹਾਸਲ ਕਰਦੇ ਹੋਏ ਇੰਨਾ ਵੱਡਾ ਨਾਮਣਾ ਖੱਟਿਆ ਹੈ ਜੋ ਵਿਦਿਆਰਥੀਆਂ ਲਈ ਲੰਬੇ ਸਮੇਂ ‘ਚ ਬਹੁਤ ਲਾਭਦਾਇਕ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਲਜ਼ਾਰ ਗਰੁੱਪ ਵੱਲੋਂ ਅਪਣਾਏ ਅਤਿ-ਆਧੁਨਿਕ ਅਕਾਦਮਿਕ ਮਾਡਲ, ਖੋਜ ਤੇ ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਤੇ ਇੰਡਸਟਰੀ ਗੱਠਜੋੜਾਂ ਤੇ ਵਿਦਿਆਰਥੀ ਪਲੇਸਮੈਂਟਾਂ ‘ਚ ਸਰਬੋਤਮ ਪ੍ਰਦਰਸ਼ਨ ਕਰਨ ਦੇ ਨਾਲ ਗੁਲਜ਼ਾਰ ਗਰੁੱਪ ਦਾ ਗ੍ਰਾਫ਼ ਲਗਾਤਾਰ ਉੱਪਰ ਉੱਠਿਆ ਹੈ।

Facebook Comments

Trending