ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅੰਤਰਰਾਸਟਰੀ ਖਾਦ ਵਿਕਾਸ ਕੇਂਦਰ ਅਮਰੀਕਾ ਨਾਲ ਇੱਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ | ਇਸ ਸਮਝੌਤੇ ਅਨੁਸਾਰ ਝੋਨੇ ਦੇ ਟਰਾਂਸਪਲਾਂਟਰ ਲਈ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਲਈ ਕਾਰਜ ਕਰਨ ਦੇ ਉਦੇਸ਼ ਨਾਲ ਦੋਵੇਂ ਸੰਸਥਾਵਾਂ ਸਾਂਝੇ ਤੌਰ ਤੇ ਯਤਨ ਕਰਨਗੀਆਂ |ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਐੱਫ ਡੀ ਸੀ ਦੇ ਉਪ ਪ੍ਰਧਾਨ ਡਾ. ਉਪੇਂਦਰ ਸਿੰਘ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ |
ਇਸ ਸਮਝੌਤੇ ਵਿੱਚ ਪੀ.ਏ.ਯੂ. ਅਤੇ ਆਈ ਐਫ ਡੀ ਸੀ ਮਿਲ ਕੇ ਫਰਟੀਲਾਈਜ਼ਰ ਡੀਪ ਪਲੇਸਮੈਂਟ ਵਿਧੀ ਦੇ ਵਿਕਾਸ ਵਿੱਚ ਸਹਿਯੋਗ ਕਰਨਗੇ ਜਿਸ ਨਾਲ ਮਿੱਟੀ ਖਾਦ ਦੀ ਵਰਤੋਂ ਦੀ ਕੁਸਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਹੋਵੇਗੀ|ਡਾ. ਉਪੇਂਦਰ ਸਿੰਘ ਨੇ ਕਿਹਾ ਕਿ ਫਰਟੀਲਾਈਜ਼ਰ ਡੀਪ ਪਲੇਸਮੈਂਟ ਝੋਨੇ ਅਤੇ ਹੋਰ ਫਸਲਾਂ ਵਿੱਚ ਰਵਾਇਤੀ ਖਾਦ ਦੀ ਵਰਤੋਂ ਦੇ ਮੁਕਾਬਲੇ ਖਾਦ ਦੀ ਵਰਤੋਂ ਦੀ ਕੁਸਲਤਾ ਨੂੰ ਵਧਾਏਗੀ, ਇਸ ਲਈ ਇਸ ਢੰਗ ਨਾਲ ਦੇਸ ਵਿੱਚ ਯੂਰੀਆ ਦੀ ਲਗਭਗ 30% ਬੱਚਤ ਕਰਨ ਦੀ ਸਮਰੱਥਾ ਹੈ|