Connect with us

ਪੰਜਾਬੀ

ਖ਼ਾਲਸਾ ਕਾਲਜ ਵਿਖੇ ਐਨ.ਐਸ.ਐਸ. ਕੈਂਪ ਦੌਰਾਨ ਕਰਵਾਈਆਂ ਵੱਖ-ਵੱਖ ਗਤੀਵਿਧੀਆਂ 

Published

on

NSS at Khalsa College Various activities conducted during the camp

ਲੁਧਿਆਣਾ : ਖ਼ਾਲਸਾ ਕਾਲਜ ਲੜਕੀਆਂ, ਲੁਧਿਆਣਾ ਵਿਖੇ ਐਨ.ਐਸ.ਐਸ.ਕੈਂਪ ਦੌਰਾਨ ਕਈ ਪ੍ਰਕਾਰ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਮਕਸਦ ਵਿਦਿਆਰਥਣਾਂ ‘ਚ ਚੰਗੀਆਂ ਆਦਤਾਂ ਤੇ ਸਮਾਜ ਸੇਵਾ ਦੀ ਭਾਵਨਾਂ ਨੂੰ ਉਤਸ਼ਾਹਿਤ ਕਰਨਾ ਸੀ | ਪਹਿਲੇ ਸੈਸ਼ਨ ‘ਚ ਕਾਲਜ ਦੀ ਪੁਰਾਣੀ ਵਿਦਿਆਰਥਣ ਸੁਨੀਤਾ ਭਗਤ ਨੇ ਵਿਦਿਆਰਥਣਾਂ ਨੂੰ ਯੋਗਾ ਕਰਵਾਇਆ ਤੇ ਯੋਗ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਦੀ ਜਾਣਕਾਰੀ ਦਿੱਤੀ |

ਵਿਦਿਆਰਥਣਾਂ ਨੂੰ ਉਨ੍ਹਾਂ ਲੋਕਾਂ ਦੇ ਨਾਲ ਮਿਲਵਾਇਆ ਗਿਆ, ਜੋ ਸਮਾਜ ਸੇਵਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰ ਰਹੇ ਹਨ | ਵਿਦਿਆਰਥਣਾਂ ਨਾਲ ਨਗਰ ਨਿਗਮ ਲੁਧਿਆਣਾ ਜ਼ੋਨ ਡੀ. ‘ਚ ਸਵੱਛ ਭਾਰਤ ਤਹਿਤ ਕੰਮ ਕਰਨ ਵਾਲੀ ਕਾਰਕੁੰਨ ਚੰਦਰਾ ਜੋਤੀ ਨਾਲ ਵੀ ਰੂਬਰੂ ਕਰਵਾਇਆ ਗਿਆ |

ਸ਼੍ਰੀਮੰਤੀ ਚੰਦਰਾ ਜੋਤੀ ਨੇ ਵਿਦਿਆਰਥਣਾਂ ਨੂੰ ਰਹਿੰਦ ਖੂੰਹਦ ਦੀ ਸਾਂਭ-ਸੰਭਾਲ ਤੇ ਪਲਾਸਟਿਕ ਦਾ ਸੁਚੱਜਾ ਪ੍ਰਬੰਧ ਕਰਨ ਬਾਰੇ ਵੀ ਦੱਸਿਆ | ਵਿਦਿਆਰਥਣਾਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ‘ਚ ਵਿਦਿਅਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ

Facebook Comments

Trending