ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ.ਐੱਸ. ਐੱਸ. ਕੈਂਪ ਦੇ ਚੌਥੇ ਦਿਨ ਕੈਂਪ ਦੌਰਾਨ ਕਾਲਜ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਅਤੇ ਕਾਲਜ ਦਾ ਸਮੁੱਚਾ ਕਾਲਜ ਸਟਾਫ਼ ਇਸ ਖ਼ੁਸ਼ੀ ਦੇ ਮੌਕੇ ਇਕੱਠੇ ਹੋਏ।
ਇਹ ਖ਼ੁਸ਼ੀ ਹੋਰ ਦੁੱਗਣੀ ਹੋ ਗਈ ਜਦੋਂ ਅੱਜ ਦੇ ਪ੍ਰੋਗਰਾਮ ਦੇ ਮੁਖ ਮਹਿਮਾਨ ਅਧਿਆਤਮਕਤਾ ਨਾਲ ਜੁੜੀ ਡੂੰਘੀ ਸੋਚ ਦੀ ਮਾਲਕ ਉੱਘੀ ਲੇਖਕਾ ਸ਼ਾਹੀਰ ਸਹਿਯੋਗੀ (ਯੂ .ਐੱਸ .ਏ) ਵਿਸ਼ੇਸ਼ ਤੌਰ ‘ ਕਾਲਜ ਵਿਹੜੇ ਲੋਹੜੀ ਦੇ ਤਿਉਹਾਰ ਮੌਕੇ ਪਹੁੰਚੇ ਤੇ ਉਹਨਾਂ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਦੇ ਦੱਸਿਆ ਕਿ ਪਰਮਤਮਾ ਦੀ ਪ੍ਰਾਪਤੀ ਅਸੀਂ ਆਪਣੇ ਅੰਦਰੋਂ ਹੀ ਕਰਦੇ ਹਾਂ, ਇਸ ਲਈ ਸਾਨੂੰ ਡੂੰਘੀ ਸਾਧਨਾ ਦੀ ਲੋੜ ਹੁੰਦੀ ।
ਰਣਜੋਧ ਸਿੰਘ ਨੇ ਲੋਹੜੀ ਦੇ ਤਿਉਹਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਪਹਿਲਾਂ ਇਹ ਤਿਉਹਾਰ ਸਿਰਫ਼ ਮੁੰਡਿਆਂ ਦੇ ਜਨਮ ਅਤੇ ਵਿਆਹ ਨਾਲ ਜੁੜਿਆ ਹੋਇਆ ਸੀ ਪਰ ਅੱਜ ਸਮਾਜ ਨੂੰ ਅੱਗੇ ਲੈ ਕੇ ਜਾਣ ਵਿਚ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਮੋਢਾ ਜੋੜ ਕੇ ਖੜ੍ਹੀਆਂ ਹਨ ਸੋ ਸਮੇਂ ਦੇ ਬਦਲਾਅ ਨਾਲ ਇਹ ਤਿਉਹਾਰ ਹੁਣ ਕੁੜੀਆਂ ਤੇ ਮੁੰਡਿਆਂ ਦਾ ਸਾਂਝਾ ਹੈ ਕੁੜੀਆਂ ਦੇ ਕਾਲਜ ਅਸੀਂ ਅੱਜ ਧੀਆਂ ਦੀ ਲੋਹੜੀ ਮਨਾ ਰਹੇ ਹਾਂ।
ਕਾਲਜ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਲੋਹੜੀ ਦੇ ਤਿਉਹਾਰ ਸਮੇਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਸਾਡੀਆਂ ਧੀਆਂ ਸਮਾਜ ਨੂੰ ਬਹੁਤ ਅੱਗੇ ਲੈ ਕੇ ਜਾ ਰਹੀਆਂ ਹਨ ਸਮੁੱਚੇ ਦੇਸ਼ ਦੀਆਂ ਧੀਆਂ ਦੇ ਨਾਮ ਹੈ ਅੱਜ ਦਾ ਲੋਹੜੀ ਦਾ ਤਿਉਹਾਰ। ਵਲੰਟੀਅਰਾਂ ਨੇ ਲੋਹੜੀ ਬਾਲ ਕੇ ਰਿਉੜੀਆਂ ਮੁੰਗਫਲੀ ਖਾ ਕੇ ਖ਼ੂਬ ਆਨੰਦ ਮਾਣਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੁਦਰਤੀ ਵਾਤਾਵਰਣ ਨੂੰ ਬਚਾਉਣ ਖਾਤਰ ਕਾਲਜ ਵਿਖੇ ਪੌਦੇ ਲਗਾਏ ਗਏ।ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਲੋਹੜੀ ਦੇ ਪਵਿੱਤਰ ਤਿਉਹਾਰ ਸਮੇਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।