Connect with us

ਅਪਰਾਧ

ਲੁਧਿਆਣਾ ‘ਚ ਸ਼੍ਰੀਲੰਕਾ ‘ਤੋਂ ਆਇਆ ਠਕ-ਠਕ ਗੈਂਗ ਕਾਬੂ, 46 ਲੱਖ ‘ਤੋਂ ਵੱਧ ਨਕਦੀ ਸਣੇ 4 ਬਦਮਾਸ਼ ਗ੍ਰਿਫਤਾਰ

Published

on

Thak-Thak gang from Sri Lanka arrested in Ludhiana, 4 miscreants arrested with more than 46 lakh cash

ਲੁਧਿਆਣਾ : ਲੁਧਿਆਣਾ ਜ਼ਿਲੇ ‘ਚ ਸੜਕ ‘ਤੇ ਖੜ੍ਹੇ ਵਾਹਨਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਠਕ-ਠਕ ਗੈਂਗ ਨੂੰ ਕਾਬੂ ਕਰ ਲਿਆ ਹੈ। ਇਸ ਗੈਂਗ ਦੇ ਮਾਸਟਰ ਮਾਈਂਡ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਬਦਮਾਸ਼ਾਂ ਨੇ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਕਰੀਬ 57 ਲੱਖ ਰੁਪਏ ਚੋਰੀ ਕਰ ਲਏ ਸਨ। ਇਸ ਗਿਰੋਹ ਦੇ ਲੋਕ ਸ਼੍ਰੀਲੰਕਾ ਦੇ ਹਨ। ਇਹ ਮੁਲਜਮ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਸਨ।

CIA-1 ਅਤੇ ਲੁਧਿਆਣਾ ਦੀ ਹੋਰ ਪੁਲਿਸ ਟੀਮਾਂ ਨੇ ਇਸ ਗਿਰੋਹ ਦੇ ਮਾਸਟਰ ਮਾਈਂਡ ਨੂੰ ਦਿੱਲੀ ਦੇ ਮਦਨਗਿਰੀ ਚੌਕ ਤੋਂ ਕਾਬੂ ਕੀਤਾ ਹੈ। ਇਸ ਗਿਰੋਹ ਦੇ ਬਾਕੀ ਤਿੰਨ ਵਿਅਕਤੀਆਂ ਨੂੰ ਦੇਰ ਰਾਤ ਨਕੋਦਰ ਨੇੜੇ ਲੋਹੀਆਂ ਤੋਂ ਕਾਬੂ ਕੀਤਾ ਗਿਆ। ਇਹ ਬਦਮਾਸ਼ ਗੁਲੇਲਾਂ ਦੀ ਮਦਦ ਨਾਲ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਗੋਲੀ ਵੀ ਬਰਾਮਦ ਕੀਤੀ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 46 ਲੱਖ 50 ਹਜ਼ਾਰ ਦੀ ਨਕਦੀ ਮਿਲੀ ਹੈ।

Facebook Comments

Trending