Connect with us

ਪੰਜਾਬੀ

ਪੀ ਏ ਯੂ ਦੇ ਖੋਜਾਰਥੀ ਨੂੰ ਮਿਲਿਆ ਸਰਵੋਤਮ ਪੋਸਟਰ ਪੇਸ਼ਕਾਰੀ ਅਵਾਰਡ

Published

on

The best poster presentation award was given to a research fellow of PAU
ਲੁਧਿਆਣਾ : ਪੀ ਏ ਯੂ ਦੇ  ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਕੰਮ ਕਰ ਰਹੇ ਟੀਚਿੰਗ ਅਸਿਸਟੈਂਟ ਡਾ ਰਾਜਨ ਸ਼ਰਮਾ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਆਯੋਜਿਤ 29ਵੀ ਭੋਜਨ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਦੀ ਇਕੱਤਰਤਾ ਵਿੱਚ ਵੱਖ-ਵੱਖ ਸ਼੍ਰੇਣੀਆਂ ਤਹਿਤ 350 ਪੋਸਟਰਾਂ ਵਿੱਚੋਂ “ਸਰਬੋਤਮ ਪੋਸਟਰ ਪੇਸ਼ਕਾਰੀ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਇਕੱਤਰਤਾ ਐਸੋਸੀਏਸ਼ਨ ਆਫ ਫੂਡ ਸਾਇੰਟਿਸਟ ਐਂਡ ਟੈਕਨੋਲੋਜਿਸਟ, ਇੰਡੀਆ ਵੱਲੋਂ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਗਿਆਨੀਆਂ ਨੇ ਭਾਗ ਲਿਆ। ਡਾ ਰਾਜਨ ਸ਼ਰਮਾ ਨੇ ਆਪਣੀ ਖੋਜ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਹੈ।

Facebook Comments

Trending