ਲੁਧਿਆਣਾ : ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਦਾ ਪ੍ਰਕੋਪ 10 ਜਨਵਰੀ ਤੱਕ ਜਾਰੀ ਰਹੇਗਾ। ਉਸ ਤੋਂ ਬਾਅਦ ਇਸ ’ਚ ਕਮੀ ਆਉਣ ਦੀ ਸੰਭਾਵਨਾ ਹੈ। ਹਰਿਆਣਾ ਅਤੇ ਪੰਜਾਬ ’ਚ ਐਤਵਾਰ ਵੀ ਸੀਤ ਲਹਿਰ ਜਾਰੀ ਰਹੀ ਕਿਉਂਕਿ ਵਧੇਰੇ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਹਰਿਆਣਾ ਅਤੇ ਪੰਜਾਬ ’ਚ ਕਈ ਥਾਈਂ ਸੰਘਣੀ ਧੁੰਦ ਛਾਈ ਰਹੀ।
ਪੰਜਾਬ ’ਚ ਆਦਮਪੁਰ ’ਚ ਕੜਾਕੇ ਦੀ ਠੰਡ ਪਈ, ਜਿੱਥੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਸੀ। ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਐਤਵਾਰ ਹਲਕੀ ਬਰਫ਼ਬਾਰੀ ਹੋਈ। ਵਾਦੀ ਵਿਚ ਵਧੇਰੇ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਨੇੜੇ ਦਰਜ ਕੀਤਾ ਗਿਆ।