ਲੁਧਿਆਣਾ : ਡੀ ਡੀ ਜੈਨ ਕਾਲਜ ਆਫ਼ ਐਜੂਕੇਸ਼ਨ ਵਿਖੇ 7 ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਨਮੋਕਾਰ ਮੰਤਰ ਨਾਲ ਕੀਤੀ ਗਈ। ਪ੍ਰੋਰਾਮ ਦੇ ਉਦਘਾਟਨ ਲਈ ਪੋਠੋਹਾਰ ਸਈਅਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਪਿ੍ਰੰਸੀਪਲ ਡਾ ਜੈ ਗੋਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਵਿਜੈਲਕਸ਼ਮੀ ਵੱਲੋਂ ਪੁਸ਼ਪਾਂਜਲੀ ਅਰਪਿਤ ਕਰਨ ਤੋਂ ਬਾਅਦ ਡਾ. ਜੈ ਗੋਪਾਲ ਨੇ ਆਪਣੇ ਭਾਸ਼ਣ ਵਿੱਚ ਐੱਨਐੱਸਐੱਸ ਵਿੱਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
ਪੂਰੇ ਹਫ਼ਤੇ ਦੌਰਾਨ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਮੋਮਬੱਤੀ ਬਣਾਉਣਾ, ਕੇਕ ਬਣਾਉਣਾ, ਗੁਰਦੁਆਰਾ ਸਿੰਘ ਸਭਾ ਦਾ ਦੌਰਾ, ਪੋਸਟਰ ਮੇਕਿੰਗ ਮੁਕਾਬਲੇ, ਖੂਨ ਦੀ ਜਾਂਚ ਦਾ ਕੈਂਪ, ਡਾ. ਚਰਨ ਕਮਲ ਦੁਆਰਾ ਕੋਵਿਡ -19 ‘ਤੇ ਇੱਕ ਐਕਸਟੈਂਸ਼ਨ ਲੈਕਚਰ, ਦਾਦ ਪਿੰਡ ਦੇ ਨਿਸ਼ਕਾਮ ਸੇਵਾ ਆਸ਼ਰਮ ਦਾ ਦੌਰਾ, ਰੁੱਖ ਲਗਾਉਣ ਦੀ ਮੁਹਿੰਮ, ਸਵੱਛ ਭਾਰਤ ਅਤੇ ਫਿੱਟ ਇੰਡੀਆ ਲਈ ਜਾਗਰੂਕਤਾ ਰੈਲੀ ਆਦਿ।
ਸਮਾਪਤੀ ਸਮਾਰੋਹ ਨਾਲ ਕੈਂਪ ਦੀ ਸਮਾਪਤੀ ਹੋਈ। ਸਮਾਗਮ ਦੌਰਾਨ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਵਿਚ ਸ੍ਰੀਮਤੀ ਰਸ਼ਮਿਤ ਕੌਰ, ਸ੍ਰੀ ਜਜਪ੍ਰੀਤ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਤੋਂ ਸ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਆਦਿ ਸ਼ਾਮਲ ਸਨ।
ਪ੍ਰਿੰਸੀਪਲ ਡਾ ਵਿਜੇ ਲਕਸ਼ਮੀ ਨੇ 7 ਰੋਜ਼ਾ ਐੱਨਐੱਸਐੱਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋਗਰਾਮ ਅਫਸਰ ਸ਼੍ਰੀ ਰਿਸ਼ੀ ਬਾਂਸਲ ਅਤੇ ਸਹਾਇਕ ਅਫਸਰ ਡਾ ਦਲਜੀਤ ਕੌਰ ਨੂੰ ਵਧਾਈ ਦਿੱਤੀ।