ਲੁਧਿਆਣਾ : ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੇ ਮੌਜੂਦਾ ਮੈਂਬਰ ਚੇਤਨ ਵਰਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿਚ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 296 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਚੁਣੇ ਗਏ | ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਵਿਜੇ ਵਰਮਾ ਤਿੰਨ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ | ਨਵੀਂ ਟੀਮ ‘ਤੇ ਨੌਜਵਾਨ ਚਿਹਰੇ ਹਾਵੀ ਰਹੇ | ਚੇਤਨ ਵਰਮਾ ਨੂੰ 1148 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਉਮੀਦਵਾਰ ਨਵਲ ਕਿਸ਼ੋਰ ਛਿੱਬੜ ਨੂੰ 852 ਵੋਟਾਂ ਅਤੇ ਤੀਜੇ ਦਾਅਵੇਦਾਰ ਗੁਰਵਿੰਦਰ ਸਿੰਘ ਸੋਢੀ ਨੂੰ 236 ਵੋਟਾਂ ਮਿਲੀਆਂ |
ਮੀਤ ਪ੍ਰਧਾਨ ਦੇ ਅਹੁਦੇ ਲਈ ਕਰਨ ਸਿੰਘ ਦੀ ਚੋਣ ਹੋਈ | ਉਨ੍ਹਾਂ ਆਪਣੇ ਵਿਰੋਧੀ ਹਰਜੋਤ ਸਿੰਘ ਹਰੀਕੇ ਨੂੰ 265 ਵੋਟਾਂ ਦੇ ਫ਼ਰਕ ਨਾਲ ਹਰਾਇਆ | ਕਰਨ ਸਿੰਘ ਨੂੰ 1205 ਵੋਟਾਂ ਮਿਲੀਆਂ ਜਦਕਿ ਹਰੀਕੇ ਨੂੰ 940 ਵੋਟਾਂ ਮਿਲੀਆਂ। ਇਸ ਦੌਰਾਨ ਐਡਵੋਕੇਟ ਵਿਕਾਸ ਗੁਪਤਾ ਸਕੱਤਰ ਚੁਣੇ ਗਏ ਹਨ ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਹਿਮਾਂਸ਼ੂ ਵਾਲਿਆਂ ਨੂੰ 312 ਵੋਟਾਂ ਦੇ ਫਰਕ ਨਾਲ ਹਰਾਇਆ | ਵਿਕਾਸ ਗੁਪਤਾ ਨੂੰ 1223 ਵੋਟਾਂ ਮਿਲੀਆਂ ਜਦਕਿ ਹਿਮਾਂਸ਼ੂ ਵਾਲੀਆਂ 910 ਵੋਟਾਂ ਹੀ ਹਾਸਲ ਕਰ ਸਕੇ ਤੀਜੇ ਉਮੀਦਵਾਰ ਗੁਰਿੰਦਰ ਸੂਦ ਨੇ 101 ਵੋਟਾਂ ਨਾਲ ਹੀ ਹਾਸਲ ਹੋਈਆਂ ਹਨ |