ਲੁਧਿਆਣਾ : ਪੰਜਾਬੀ ਭਵਨ ਵਿਖੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਮਲਕੀਤ ਸਿੰਘ ਦਾਖਾ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੂੰ ਉਨ੍ਹਾਂ ਦੇ 62ਵੇਂ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਵਾ ਨੇ ਦੱਸਿਆ ਕਿ 11 ਜਨਵਰੀ ਸਵੇਰੇ 11 ਵਜੇ ਤੋਂ ਆਰੰਭ ਹੋਣ ਵਾਲੇ ਧੀਆਂ ਦੇ ਲੋਹੜੀ ਮੇਲੇ ਤੇ ਕੰਵਰ ਗਰੇਵਾਲ, ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਜਸਵੰਤ ਸੰਦੀਲਾ,ਅੰਗਰੇਜ਼ ਅਲੀ ਅਤੇ ਉੱਭਰਦੇ ਕਲਾਕਾਰ ਗੈਰੀ ਬਾਵਾ ਹਾਜ਼ਰੀ ਲਗਵਾਉਣਗੇ।
ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਦਸਿਆ ਕਿ 11 ਜਨਵਰੀ ਨੂੰ ਧੀਆਂ ਦਾ ਲੋਹੜੀ ਮੇਲਾ ਸਵੇਰੇ 11 ਵਜੇ ਤੋਂ ਆਰੰਭ ਹੋਵੇਗਾ। ਉਨ੍ਹਾਂ ਦਸਿਆ ਕਿ 11 ਜਨਵਰੀ ਨੂੰ ਕੁਝ ਸ਼ਖ਼ਸੀਅਤਾਂ ਦੇ ਗੋਲਡ ਮੈਡਲ ਪਾਏ ਜਾਣਗੇ ਜਦ ਕਿ 101 ਨਵ-ਜੰਮੀਆਂ ਬੱਚੀਆਂ ਨੂੰ ਸ਼ਗਨ, ਖਿਡੌਣੇ, ਸੂਟ, ਮਠਿਆਈ ਅਤੇ ਮਾਤਾ ਨੂੰ ਸ਼ਾਲ ਦਿੱਤੇ ਜਾਣਗੇ। ਉਨ੍ਹਾਂ ਦਸਿਆ ਗਿ 70+ ਬਜ਼ੁਰਗ ਜੋੜਿਆਂ ਐਨ.ਆਈ.ਆਰ. ਅਤੇ 21 ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ।
ਅੱਠ ਜਨਵਰੀ ਸਵੇਰੇ 10.30 ਵਜੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵਾ ਸਭਿਆਚਾਰ ਮੰਚ ਵੱਲੋ ਮਾਨਵੀ ਰਿਸ਼ਤਿਆਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਵਿਸ਼ੇ ਬਾਰੇ ਮੁਹੰਮਦ ਉਸਮਾਨ ਰਹਿਮਾਨੀ ਸ਼ਾਹੀ ਇਮਾਮ ਲੁਧਿਆਣਾ ਤੇ ਸਃ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਰੀਟਾਇਰਡ ਪੰਜਾਬ ਪੁਲੀਸ ਮੁੱਖ ਭਾਸ਼ਨ ਦੇਣਗੇ। ਸਮਾਗਮ ਦੀ ਪ੍ਰਧਾਨਗੀ ਮੈੰਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਹੋਣਗੇ।