Connect with us

ਪੰਜਾਬੀ

ਪੰਜਾਬ ’ਚ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ

Published

on

Severe cold weather will continue in Punjab, the weather department has again issued a warning

ਲੁਧਿਆਣਾ : ਮੌਸਮ ਵਿਭਾਗ ਵਲੋਂ ਜਾਰੀ ਕੀਤੀਆਂ ਚਿਤਾਵਨੀਆਂ ਅਨੁਸਾਰ ਨਵੇਂ ਸਾਲ ਦੀ ਸਵੇਰ ਤੋਂ ਹੀ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਸ਼ਾਮ ਤੱਕ ਪੰਜਾਬ ਦੇ ਬਹੁਤੇ ਇਲਾਕੇ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਏ। ਸੂਬੇ ਦੇ ਕਈ ਹਿੱਸਿਆਂ ’ਚ ਸ਼ਾਮ 7 ਵਜੇ ਤੋਂ ਬਾਅਦ ਅਚਾਨਕ ਸੰਘਣੀ ਧੁੰਦ ਪੈ ਗਈ, ਜਿਸ ਕਾਰਣ ਸੜਕਾਂ ’ਤੇ ਵਿਜ਼ੀਬਿਲਟੀ ਜ਼ੀਰੋ ਦੇ ਬਰਾਬਰ ਰਹੀ ਅਤੇ ਵਾਹਨ ਸੜਕਾਂ ’ਤੇ ਰੇਂਗਦੇ ਹੋਏ ਨਜ਼ਰ ਆਏ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਆਉਣ ਵਾਲੇ 4 ਦਿਨ ਤਾਪਮਾਨ ਵਿਚ ਲਗਾਤਾਰ ਗਿਰਾਵਟ ਆਉਣ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ। 5 ਜਨਵਰੀ ਤਕ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਦੀ ਗੱਲ ਆਖੀ ਗਈ ਹੈ। ਵਿਭਾਗ ਦੀ ਚਿਤਾਵਨੀ ਅਨੁਸਾਰ ਮਾਝਾ ਅਤੇ ਦੋਆਬਾ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣਗੇ। ਦੂਜੇ ਪਾਸੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ਵਿਚ 6 ਜਨਵਰੀ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਧੁੰਦ ਕਾਰਣ ਰੇਲ ਅਤੇ ਸੜਕੀ ਆਵਾਜ਼ਾਈ ਲਈ ਅੰਮ੍ਰਿਤਸਰ-ਚੰਡੀਗੜ੍ਹ ਅਤੇ ਅੰਮ੍ਰਿਤਸਰ-ਦਿੱਲੀ ਰੂਟ ਸਭ ਤੋਂ ਵੱਧ ਪ੍ਰਭਾਵਤ ਹੋਇਆ। ਪੰਜਾਬ ਸਰਕਾਰ ਨੇ ਵੀ ਕੜਾਕੇ ਦੀ ਠੰਡ ਅਤੇ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ 8 ਜਨਵਰੀ ਤੱਕ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ।

Facebook Comments

Trending