ਲੁਧਿਆਣਾ : ਪੀ ਏ ਯੂ ਦੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਦੀ ਪੀਐੱਚ.ਡੀ ਦੀ ਵਿਦਿਆਰਥਣ ਸਤਿੰਦਰ ਕੌਰ ਨੇ ਹੋਮ ਸਾਇੰਸ ਐਸੋਸੀਏਸ਼ਨ ਆਫ਼ ਇੰਡੀਆ ਦੀ 34ਵੀਂ ਦੋ-ਸਾਲਾ ਰਾਸ਼ਟਰੀ ਕਾਨਫਰੰਸ ਦੌਰਾਨ ਪੇਪਰ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।
ਇਸ ਕਾਨਫਰੰਸ ਦਾ ਆਯੋਜਨ ਸਵੈ-ਨਿਰਭਰ ਭਾਰਤ ਲਈ ਗ੍ਰਹਿ ਵਿਗਿਆਨ ਵਿੱਚ ਮੌਕੇ ਵਿਸ਼ੇ ਤੇ ਸੇਂਟ ਟੇਰੇਸਾ ਕਾਲਜ, ਕੋਚੀ, ਕੇਰਲਾ ਵਿੱਚ ਕੀਤਾ ਗਿਆ। ਇਸ ਮੌਕੇ ਸਤਿੰਦਰ ਕੌਰ ਵਲੋਂ ਕਿਸ਼ੋਰਾਂ ਦੀ ਮਾਨਸਿਕ ਸਿਹਤ ‘ਤੇ ਸੈਲਫੀ ਦੀ ਆਦਤ ਦੇ ਪ੍ਰਭਾਵ ਬਾਰੇ ਪੇਸ਼ ਕੀਤੇ ਪੇਪਰ ਦੀ ਸਾਰਿਆਂ ਦੁਆਰਾ ਸ਼ਲਾਘਾ ਕੀਤੀ ਗਈ। ਪੇਪਰ ਦੇ ਸਹਿ-ਲੇਖਕ ਅਤੇ ਵਿਭਾਗ ਦੇ ਮੁਖੀ ਡਾ.ਦੀਪਿਕਾ ਵਿਗ ਅਤੇ ਕਾਲਜ ਦੇ ਡੀਨ ਡਾ.ਸੰਦੀਪ ਬੈਂਸ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।